ਸੈਨੀਟੇਸ਼ਨ ਵਰਕਰਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ
Thursday, Jul 26, 2018 - 01:47 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਨਿੱਜੀਕਰਨ ਦੇ ਵਿਰੋਧ ’ਚ ਅੱਜ ਕਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਾਂ ਵਲੋਂ ਜ/ਸ ਅਤੇ ਸੈਨੀਟੇਸ਼ਨ ਮੰਡਲ ਦਫ਼ਤਰ ਬਰਨਾਲਾ ’ਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਸਰਕਾਰ ਨੂੰ ਸੁਪਰੀਡੈਂਟ ਵਲੋਂ ਮੰਗ ਪੱਤਰ ਦਿੱਤਾ ਗਿਆ। ਪੀ. ਡਬਲਯੂ. ਡੀ. ਐਕਨੀਸ਼ਨ ਤੇ ਦਰਜਾਚਾਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਅਤੇ ਵਿੱਤ ਸਕੱਤਰ ਅਜਮੇਰ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਸਕੀਮਾਂ ਲੋਕਾਂ ਨੂੰ ਸਾਫ ਅਤੇ ਮੁਫਤ ਪਾਣੀ ਦੇਣ ਦੇ ਲਈ ਚਲਾਈ ਗਈ ਸੀ ਜੋ ਕਿ ਲੋਕਾਂ ਦਾ ਬੁਨਿਆਦੀ ਹੱਕ ਹੈ, ਪਰ ਕੈਪਟਨ ਸਰਕਾਰ ਨੇ ਪਹਿਲਾਂ 2002 ’ਚ ਸਿੰਗਲ ਸਕੀਮਾਂ ਪੰਚਾਇਤਾਂ ਨੂੰ ਧੱਕੇ ਨਾਲ ਦਿੱਤੀ ਸੀ ਜੋ ਕਿ ਪਿੰਡਾਂ ਦੀ ਗੁੱਟਬੰਦੀ ਕਾਰਨ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ ਪਰ ਹੁਣ ਫਿਰ ਅਕਤੂਬਰ 2018 ਤੋਂ ਸਾਰੀਆਂ ਹੀ ਸਕੀਮਾਂ ਪੰਚਾਇਤ ਨੂੰ ਦੇਣ ਦਾ ਨੋਟੀਫਿਕੇਸ਼ਨ ਕਰ ਦਿੱਤਾ ਹੈ।
ਵੱਡੀਆਂ ਕੰਪਨੀਆਂ ਮੂੰਹ ਖੋਲਕੇ ਬੈਠੀ ਹੈ। ਪੰਜਾਬ ’ਚ ਪਾਣੀ ਨਾਲ ਵੱਡੀ ਲੁੱਟ ਕੀਤੀ ਜਾ ਸਕਦੀ ਹੈ। ਇਸ ਸਮੇਂ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਆਗੂ ਜਗਰਾਜ ਸਿੰਘ ਟੱਲੇਵਾਲ ਨੇ ਸਮੂਹ ਪੰਚਾਇਤੀ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਕਿਸੇ ਲਾਲਚ ’ਚ ਆ ਕੇ ਜਲ ਸਪਲਾਈ ਨਾ ਲਈ ਜਾਵੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸਦੇ ਭਿਆਨਕ ਨਤੀਜੇ ਨਿਕਲਣਗੇ। ਜਿਵੇ ਕਿ ਟੋਲ ਪਲਾਜਿਆਂ ਦੀ ਉਦਾਹਰਨ ਦੇਖੀ ਜਾ ਸਕਦੀ ਹੈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਪੰਚਾਇਤੀਕਰਨ ਬੰਦ ਕਰਕੇ ਜਲ ਸਪਲਾਈ ਸਕੀਮਾਂ ਵਿਭਾਗੀ ਤੌਰ ’ਤੇ ਚਲਾਈਆਂ ਜਾਣ। ਇਸ ਮੌਕੇ ਖੁਸ਼ਮਿੰਦਰਪਾਲ ਸਿੰਘ ਅਤੇ ਪੰਕਜ ਕੁਮਾਰ, ਮੱਘਰ ਸਿੰਘ, ਜਰਨੈਲ ਸਿੰਘ ਨੇ ਸੰਬੋਧਨ ਕੀਤਾ।