ਸੰਗਰੂਰ ''ਚ ਵੱਡੀ ਵਾਰਦਾਤ: ਟਿਕ-ਟਾਕ ਸਟਾਰ ਖ਼ੁਸ਼ੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)

Monday, Nov 16, 2020 - 04:20 PM (IST)

ਸੰਗਰੂਰ (ਰਾਜੇਸ਼ ਕੋਹਲੀ,ਵਰਤੀਆ,ਸੈਣੀ) : ਮੂਨਕ ਦੇ ਪਿੰਡ ਭਾਠੂਆ 'ਚ ਟਿਕਟਾਕ ਸਟਾਰ ਸੁਖਵਿੰਦਰ ਸਿੰਘ ਉਰਫ ਖੁਸ਼ੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮ੍ਰਿਤਕ ਦੇ ਭਰਾ ਕਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਹਰ ਰੋਜ਼ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਜਾਂਦਾ ਸੀ ਅਤੇ 9 ਵਜੇ ਦੇ ਕਰੀਬ ਵਾਪਸ ਆ ਜਾਂਦਾ ਸੀ ਪਰ ਬੀਤੀ ਰਾਤ ਉਹ ਜਦੋਂ ਸੈਰ ਕਰਨ ਲਈ ਗਿਆ ਤਾਂ ਉਹ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ। ਜਦੋਂ ਮੇਰੀ ਭਾਬੀ ਨੂੰ ਰਾਤ ਦੇ ਕਰੀਬ 1 ਵਜੇ ਜਾਗ ਆਈ ਤਾਂ ਉਸਨੇ ਵੇਖਿਆ ਕਿ ਖੁਸ਼ੀ ਹਾਲੇ ਤੱਕ ਘਰ ਨਹੀ ਆਇਆ ਤਾਂ ਮੇਰੀ ਭਾਬੀ ਨੇ ਮੈਨੂੰ ਨਾਲ ਵਾਲੇ ਕਮਰੇ ਤੋਂ ਉਠਾਇਆ ਕਿ ਹਾਲੇ ਤੱਕ ਤੇਰਾ ਭਰਾ ਨਹੀਂ ਆਇਆ ਤਾਂ ਜਦੋਂ ਮੈਂ ਬਾਹਰ ਸੜਕ 'ਤੇ ਲੱਭਦਾ ਹੋਇਆ ਗਿਆ ਤਾਂ ਪਿੰਡ ਤੋਂ ਕਰੀਬ ਇਕ ਕਿਲੋਮੀਟਰ ਦੂਰ ਸੜਕ ਕਿਨਾਰੇ ਪਿਆ ਸੀ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੁੱਟਿਆ ਹੋਇਆ ਸੀ, ਜਿਸ ਕਾਰਨ ਮੂੰਹ ਤੇ ਸਰੀਰ 'ਤੇ ਗੰਭੀਰ ਸੱਟਾਂ ਸਨ ਅਤੇ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ

ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਚੜਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਮੈਨੂੰ ਮ੍ਰਿਤਕ ਦੇ ਭਰਾ ਕਿੰਦਰ ਸਿੰਘ ਦਾ ਫੋਨ ਆਇਆ ਕਿ ਮੇਰਾ ਭਰਾ ਸੁਖਵਿੰਦਰ ਸਿੰਘ ਦੀ ਸੜਕ ਕਿਨਾਰੇ ਲਾਸ਼ ਪਈ ਹੈ ਤਾਂ ਅਸੀਂ ਚਾਰ ਪੰਜ ਵਿਅਕਤੀ ਉੱਥੇ ਗਏ ਤਾਂ ਵੇਖਿਆ ਕਿ ਸੁਖਵਿੰਦਰ ਸਿੰਘ ਉਰਫ ਖੁਸ਼ੀ ਦੇ ਮੂੰਹ 'ਤੇ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਹੋਈ ਸੀ ਅਤੇ ਮੌਤ ਹੋ ਚੁੱਕੀ ਸੀ।ਇਸ ਸਬੰਧੀ ਅਸੀਂ ਮੌਕੇ 'ਤੇ ਹੀ ਮੂਨਕ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਕਾਤਿਲਾਂ ਦਾ ਪਤਾ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਖੰਘਾਲ ਰਹੀ ਹੈ ਤੇ ਪੁਲਸ ਟੀਮ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆ ਦਾ ਗੱਭਰੂ ਪੁੱਤ

ਇਸ ਸਬੰਧੀ ਜਦੋ ਡੀ. ਐੱਸ. ਪੀ. ਤੇਜਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਭਾਠੂਆਂ ਵਿਖੇ ਇਕ ਨੌਜਵਾਨ ਮੁੰਡੇ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੁਲਸ ਟੀਮ ਜਾਂਚ 'ਚ ਲੱਗੀ ਹੋਈ ਹੈ ਅਤੇ ਅਣਪਛਾਤੇ ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


author

Baljeet Kaur

Content Editor

Related News