ਸਿਰਫਿਰੇ ਆਸ਼ਕ ਦੀ ਕਰਤੂਤ : ਪ੍ਰੇਮਿਕਾ ਦੇ ਘਰ ਦੇ ਬਾਹਰ ਖੁਦ ਨੂੰ ਲਗਾਈ ਅੱਗ

Sunday, Mar 15, 2020 - 01:36 PM (IST)

ਸੰਗਰੂਰ (ਰਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਚੌਂਦਾ 'ਚ ਇਕ ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ ਦੇ ਘਰ ਦੇ ਬਾਹਰ ਖੁਦ ਨੂੰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਨੂੰ ਪਿੰਡ ਵਾਲਿਆਂ ਨੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ 'ਚ ਭਰਤੀ ਕਰਵਾਇਆ ਜਿੱਥੇ ਉਸ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ, ਉਥੇ ਵੀ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਨੌਜਵਾਨ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਨੌਜਵਾਨ ਦੇ ਬਿਆਨ ਦਰਜ ਕਰ ਕੇ ਲੜਕੀ ਦੀ ਮਾਂ ਖ਼ਿਲਾਫ਼ ਇਰਾਦਾ ਏ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ।
PunjabKesari
ਜਾਣਕਾਰੀ ਅਨੁਸਾਰ ਗੁਰਧਿਆਨ ਸਿੰਘ ਵਾਸੀ ਵਾਰਡ ਨੰਬਰ ਸੱਤ ਨਜ਼ਦੀਕ ਰਵਿਦਾਸ ਮੰਦਰ ਧੂਰੀ ਦੋ ਪਹੀਆ ਵਾਹਨ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਉਸ ਦੇ ਪਿੰਡ ਚੌਂਦਾ ਦੀ ਕੁੜੀ ਨਾਲ ਪਿਛਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ। 12 ਮਾਰਚ ਨੂੰ ਲੜਕੀ ਨੇ ਉਸ ਨੂੰ ਫ਼ੋਨ ਕਰ ਕੇ ਆਪਣੇ ਘਰ ਬੁਲਾ ਲਿਆ। ਜਦੋਂ ਗੁਰਧਿਆਨ ਸਿੰਘ ਲੜਕੀ ਦੇ ਘਰ ਗਿਆ ਤਾਂ ਲੜਕੀ ਆਪਣੇ ਘਰ ਮੌਜੂਦ ਨਹੀਂ ਸੀ। ਲੜਕੀ ਨੇ ਉਸ ਨੂੰ ਫੋਨ 'ਤੇ ਕਿਹਾ ਕਿ ਉਹ ਘਰ ਆ ਰਹੀ ਹੈ। ਲੜਕੇ ਮੁਤਾਬਕ ਉਥੇ ਮੌਜੂਦ ਲੜਕੀ ਦੀ ਮਾਂ ਛਿੰਦਰ ਕੌਰ ਨੇ ਉਸ ਨੂੰ ਲੱਗ ਲਗਾ ਦਿੱਤੀ, ਜਦਕਿ ਸੀਸੀਟੀਵੀ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਹ ਖੁਦ 'ਤੇ ਤੇਲ ਛਿੜਕ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਉਹ ਉੱਥੋਂ ਭੱਜ ਗਿਆ ਤਾਂ ਲੋਕਾਂ ਨੇ ਉਸ ਨੂੰ ਫੜ ਕੇ ਪਾਣੀ ਨਾਲ ਅੱਗ ਬੁਝਾ ਦਿੱਤੀ। ਫਿਰ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ।
PunjabKesari
ਫਿਲਹਾਲ ਪੁਲਸ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਕੁੜੀ ਦੀ ਮਾਂ ਛਿੰਦਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਨੌਜਵਾਨ 55 ਫ਼ੀਸਦੀ ਤਕ ਝੁਲਸ ਗਿਆ ਹੈ। ਥਾਣਾ ਮੁਖੀ ਰਾਜੀਵ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਗੁਰਧਿਆਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਛਿੰਦਰ ਕੌਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News