ਆਦਰਸ਼ ਪੋਲਿੰਗ ਬੂਥ ਬਣੇ ਖਿੱਚ ਦਾ ਕੇਂਦਰ, ਇੰਝ ਹੋ ਰਿਹੈ ਵੋਟਰਾਂ ਦਾ ਸੁਆਗਤ
Sunday, May 19, 2019 - 10:25 AM (IST)

ਸੰਗਰੂਰ (ਯਾਦਵਿੰਦਰ) : ਅੱਜ ਲੋਕ ਸਭਾ ਚੋਣਾਂ ਲਈ ਪੈ ਰਹੀਆਂ ਵੋਟਾਂ ਵਿਚ ਬਣਾਏ ਗਏ ਆਦਰਸ਼ ਪੋਲਿੰਗ ਬੂਥ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਆਦਰਸ਼ ਪੋਲਿੰਗ ਬੂਥਾਂ ਦੀ ਵਿਸ਼ੇਸ਼ ਤੌਰ 'ਤੇ ਕੀਤੀ ਸਜਵਾਟ ਜਿਥੇ ਵਿਆਹ ਵਾਲੇ ਟੈਂਟਾ ਦਾ ਭੁਲੇਖਾ ਪਾ ਰਹੀ ਸੀ ਉਥੇ ਇਨ੍ਹਾਂ ਬੂਥਾਂ 'ਤੇ ਭੰਗੜੇ ਪਾ ਰਹੇ ਗੱਭਰੂ ਵੀ ਖਿੱਚ ਦਾ ਕੇਂਦਰ ਰਹੇ। ਜ਼ਿਲਾ ਚੋਣ ਅਧਿਕਾਰੀ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਅੰਦਰ 9 ਆਦਰਸ਼ ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿਚੋਂ ਸੰਗਰੂਰ ਜ਼ਿਲ੍ਹੇ ਅੰਦਰ ਵਿਧਾਨ ਸਭਾ ਹਲਕਾ ਅਨੁਸਾਰ 6 ਅਤੇ 3 ਬੂਥ ਜ਼ਿਲਾ ਬਰਨਾਲਾ ਵਿਖੇ ਬਣਾਏ ਗਏ ਹਨ। ਇਨ੍ਹਾਂ ਆਦਰਸ਼ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਆਏ ਵੋਟਰਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਵੇਖਿਆ ਕਿ ਪੋਲਿੰਗ ਬੂਥਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਤੇ ਪ੍ਰਬੰਧ ਵੀ ਬਹੁਤ ਵਧੀਆ ਸਨ।