ਅੱਗ ਲੱਗਣ ਕਾਰਨ ਵਿਆਹ ਵਾਲੇ ਘਰ ’ਚ ਪਈਆਂ ਭਾਜੜਾਂ, ਲੱਖਾਂ ਦਾ ਨੁਕਸਾਨ

Thursday, Mar 12, 2020 - 09:53 AM (IST)

ਸੰਗਰੂਰ (ਰਾਜੇਸ਼ ਕੌਹਲੀ) - ਸੰਗਰੂਰ ਦੇ ਸ਼ਹਿਰ ਧੂਰੀ ’ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਵਿਆਹ ਵਾਲੇ ਘਰ ’ਚ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਨੂੰ ਅੱਗ ਲੱਗਣ ਕਾਰਨ ਅੱਗ ਚਾਰੇ ਪਾਸੇ ਫੈਲ ਗਈ, ਜਿਸ ਕਾਰਨ ਲੋਕਾਂ ਨੇ ਰੌਲਾ ਪਾ ਦਿੱਤਾ। ਵਿਆਹ ਵਾਲੇ ਘਰ ’ਚ ਅਜਿਹੀ ਘਟਨਾ ਵਾਪਰ ਜਾਣ ਕਾਰਨ ਆਲੇ-ਦੁਆਲੇ ਦੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਕਿਹਾ ਕਿ 15 ਮਾਰਚ ਨੂੰ ਘਰ ’ਚ ਵਿਆਹ ਦੇ ਸਮਾਮਗ ਦੀ ਤਿਆਰੀ ਚੱਲ ਰਹੀ ਸੀ। ਸਮਾਗਮ ’ਚ ਆਉਣ ਵਾਲੇ ਰਿਸ਼ਤੇਦਾਰਾਂ ਲਈ ਹਲਵਾਈਆਂ ਵਲੋਂ ਮਿਠਾਈਆਂ ਬਣਾਈਆਂ ਜਾ ਰਹੀਆਂ ਸਨ। ਮਿਠਾਈਆਂ ਬਣਾਉਂਦੇ ਸਾਰ ਅਚਾਨਕ ਸਲੰਡਰ ਨੂੰ ਅੱਗ ਲੱਗ ਗਈ, ਜੋ ਚਾਨਣੀਆਂ ਤੱਕ ਫੈਲ ਗਈ। ਇਸ ਹਾਦਸੇ ਕਾਰਨ ਘਰ 'ਚ ਵਿਆਹ ਦਾ ਜ਼ਿਆਦਾਤਰ ਸਾਮਾਨ ਸੜ ਕੇ ਸਵਾਹ ਹੋ ਗਿਆ।

PunjabKesari

ਘਟਨਾ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚ ਗਈਆਂ, ਜਿਨ੍ਹਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਕਰੀਬ 4 ਲੱਖ ਦਾ ਨੁਕਸਾਨ ਵੀ ਹੋ ਗਿਆ। 

PunjabKesari


rajwinder kaur

Content Editor

Related News