ਸਿੱਖਿਆ ਨੀਤੀ ਲਈ ਸਿਸੋਦੀਆ ਤੋਂ ਸਲਾਹ ਲਵੇ ਕੈਪਟਨ ਸਰਕਾਰ : ਚੀਮਾ (ਵੀਡੀਓ)
Friday, Oct 11, 2019 - 05:20 PM (IST)
ਸੰਗਰੂਰ/ਲਹਿਰਾਗਾਗਾ (ਰਾਜੇਸ਼ ਕੋਹਲੀ, ਗਰਗ) : ਸੰਗਰੂਰ ਦੇ ਲਹਿਰਾਗਾਗਾ ਵਿਖੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਹੜਤਾਲ 'ਤੇ ਹਨ। ਪ੍ਰੋਫੈਸਰ ਇਸ ਲਈ ਹੜਤਾਲ 'ਤੇ ਹਨ ਕਿਉਂਕਿ ਉਨ੍ਹਾਂ ਨੂੰ ਜਨਵਰੀ ਮਹੀਨੇ ਤੋਂ ਤਣਖਾਹ ਨਹੀਂ ਮਿਲੀ ਹੈ। ਰਹੀ ਗੱਲ ਵਿਦਿਆਰਥੀਆਂ ਦੀ ਤਾਂ ਉਹ ਇਸ ਲਈ ਪੇਸ਼ਾਨ ਹਨ ਕਿਉਂਕੀ ਅਧਿਆਪਕਾਂ ਦੀ ਹੜਤਾਲ ਦੇ ਚਲਦਿਆਂ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਦੀ ਸਾਰ ਲੈਣ ਲਈ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਾਲਜ ਵਿਚ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਰਕਾਰ ਦੀ ਸਿੱਖਿਆਂ ਨੀਤੀ 'ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦੀ ਸਿੱਖਿਆ ਨੀਤੀ ਖਰਾਬ ਹੋਵੇ ਉਸ ਸੂਬੇ ਦਾ ਵਿਦਿਆਰਥੀ ਵਰਗ ਕਿਵੇਂ ਤਰੱਕੀ ਕਰ ਪਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ 'ਤੇ ਸਿਰਫ 4 ਫੀਸਦੀ ਖਰਚ ਕੀਤਾ ਜਾਂਦਾ ਹੈ, ਜਦੋਂਕਿ ਦਿੱਲੀ ਵਿਚ 26 ਫੀਸਦੀ ਸਿੱਖਿਆ 'ਤੇ ਖਰਚ ਹੁੰਦਾ ਹੈ। ਉਨ੍ਹਾਂ ਕੈਪਟਨ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਸਿੱਖਿਆ ਦੀ ਨੀਤੀ ਸਮਝ ਨਹੀਂ ਆਉਂਦੀ ਹੈ ਤਾਂ ਉਹ ਦਿੱਲੀ ਵਿਚ ਜਾ ਕੇ ਮਨੀਸ਼ ਸਿਸੋਦੀਆ ਤੋਂ ਕਲਾਸ ਲੈਣ ਅਤੇ ਉਨ੍ਹਾਂ ਤੋਂ ਸਿਖਣ ਕਿ ਕਿਵੇਂ ਸਿੱਖਿਆ ਨੀਤੀ ਬਣਾਈ ਜਾਂਦੀ ਹੈ ਅਤੇ ਕਿਵੇਂ ਚਲਾਈ ਜਾਂਦੀ ਹੈ।