ਸੰਗਰੂਰ ਜ਼ਿਲ੍ਹੇ ''ਚ ਮੁੜ ਕੋਰੋਨਾ ਦਾ ਕਹਿਰ, 26 ਨਵੇਂ ਕੇਸ ਆਏ ਸਾਹਮਣੇ

Thursday, Mar 11, 2021 - 08:32 PM (IST)

ਸੰਗਰੂਰ, (ਬੇਦੀ/ਰਿਖੀ)- ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਫਿਰ ਵੀ ਸਾਰੇ ਲੋਕ ਕੋਰੋਨਾ ਨੂੰ ਲੈ ਕੇ ਸੁਚੇਤ ਨਹੀਂ ਦਿਖ ਰਹੇ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਅੱਜ ਫਿਰ 26 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਮਾਲੇਰਕੋਟਲਾ ’ਚ 6, ਅਮਰਗੜ੍ਹ ’ਚ 7, ਸੁਨਾਮ ’ਚ 1 ਅਤੇ ਸਿਹਤ ਬਲਾਕ ਸੰਗਰੂਰ ’ਚ 3, ਪੰਜਗਰਾਈਆਂ ’ਚ 3, ਬਲਾਕ ਮੂਨਕ, ਸ਼ੇਰਪੁਰ ਅਤੇ ਅਹਿਮਦਗੜ੍ਹ ’ਚ 2-2 ਕੇਸ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 4764 ਕੇਸ ਹਨ , ਜਿਨ੍ਹਾਂ ’ਚੋਂ ਕੁੱਲ 4401 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 154 ਕੇਸ ਐਕਟਿਵ ਚੱਲ ਰਹੇ ਹਨ ਜਦਕਿ 209 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਾਵੇਂ ਜ਼ਿਲੇ ’ਚ ਕੇਸ ਵਧ ਰਹੇ ਹਨ ਪਰ ਲੋਕਾਂ ’ਤੇ ਇਸਦਾ ਕੋਈ ਖਾਸ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ।

ਸੰਗਰੂਰ ਕੋਰੋਨਾ ਅਪਡੇਟ

ਕੁੱਲ ਕੇਸ 4764

ਐਕਟਿਵ ਕੇਸ 154

ਠੀਕ ਹੋਏ 4401

ਮੌਤਾਂ 209


Bharat Thapa

Content Editor

Related News