ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ
Friday, Apr 19, 2019 - 09:18 AM (IST)

ਸੰਗਰੂਰ (ਪੁਰੀ, ਇਰਫਾਨ)-ਲਾਗਲੇ ਪਿੰਡ ਮਹੌਲੀ ਕਲਾਂ ਦੇ ਵਸਨੀਕ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਗੋਰਾ ਸਿੰਘ (52) ਪੁੱਤਰ ਮਾਘ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਦੇਹ ਕੱਲ ਛਪਾਰ ਚੌਂਕੀ ਦੇ ਪਿੰਡ ਲਤਾਲਾ ਨੇਡ਼ਿਓ ਇਕ ਖੇਤ ਚੋਂ ਮਿਲੀ। ਛਪਾਰ ਚੌਂਕੀ ਵਿਖੇ ਮ੍ਰਿਤਕ ਦੇ ਲਡ਼ਕੇ ਸਰਬਜੀਤ ਸਿੰਘ ਵਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਗੋਰਾ ਸਿੰਘ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਜੋ 16 ਅਪ੍ਰੈਲ ਨੂੰ ਘਰੋਂ ਗਿਆ ਵਾਪਸ ਨਹੀਂ ਆਇਆ। ਦੂਸਰੇ ਦਿਨ ਲਤਾਲਾ ਪਿੰਡ ਨੇਡ਼ਿਓ ਕਿਸੇ ਖੇਤ ’ਚ ਮੋਟਰ ਤੇ ਗੋਰਾ ਸਿੰਘ ਦੀ ਲਾਸ਼ ਦੇਖੀ ਗਈ ਜਿਸਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਗੋਰਾ ਸਿੰਘ