ਵਿਦਿਆਰਥੀਆਂ ਦੀ ‘ਪਰਿਵਾਰ ਨਾਲ ਕੁਝ ਚੰਗੇ ਪਲ’ ਗਤੀਵਿਧੀ ਕਰਵਾਈ
Wednesday, Apr 10, 2019 - 04:14 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆਭੱਟ ਸਕੂਲ ’ਚ ਕਲਾਸ ਚੌਥੀ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਵਿਗਿਆਨ ਨਾਲ ਸਬੰਧਤ ‘ਪਰਿਵਾਰ ਨਾਲ ਕੁਝ ਚੰਗੇ ਪਲ’ ਗਤੀਵਿਧੀ ਕਰਵਾਈ ਗਈ। ਇਹ ਗਤੀਵਿਧੀ ਮੈਡਮ ਨੇਵੀ ਨੇ ਕਲਾਸ ’ਚ ਵਿਦਿਆਰਥੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਵਾਈ। ਅਧਿਆਪਕਾਂ ਨੇ ਬੱਚਿਆਂ ਤੋਂ ਘਰੋਂ ਚਿੱਤਰ ਮੰਗਵਾਏ, ਜਿਸ ’ਚ ਕੁਝ ਵਧੀਆ ਪਲਾਂ ਨੂੰ ਕੈਦ ਕੀਤਾ ਹੋਇਆ ਸੀ। ਬੱਚੇ ਘਰੋਂ ਬਹੁਤ ਹੀ ਵਧੀਆ ਜਿਵੇਂ ਕੋਈ ਵਿਆਹ ਦੀ, ਜਨਮ ਦਿਨ ਦੀ , ਘੁੰਮਣ ਫਿਰਨ ਆਦਿ ਫੋਟੋਆਂ ਲੈ ਕੇ ਆਏ। ਬੱਚਿਆਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਬੱਚਿਆਂ ਨੇ ਬਡ਼ੇ ਹੀ ਉਤਸ਼ਾਹ ਨਾਲ ਇਸ ਗਤੀਵਿਧੀ ’ਚ ਭਾਗ ਲਿਆ। ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਅਤੇ ਕੋਆਰਡੀਨੇਟਰ ਜੈਸਮੀਨ ਪੁਰੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਨਾਲ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨਾਲ ਰਿਸ਼ਤੇ ਮਜ਼ਬੂਤ ਦਾ ਪਤਾ ਚੱਲਦਾ ਹੈ।