ਹਲਕਾ ਭਦੌਡ਼ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਪੰਫਲੇਟ ਵੰਡੇ ਜਾਣਗੇ : ਮਨਜੀਤ ਸਿੰਘ
Wednesday, Apr 10, 2019 - 04:14 AM (IST)

ਸੰਗਰੂਰ (ਸ਼ਾਮ)-ਐੱਸ. ਡੀ. ਐੱਮ . ਤਪਾ ਕਮ-ਸਹਾਇਕ ਰਿਟਰਨਿੰਗ ਅਫਸਰ ਮੈਡਮ ਦਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਲੈਕਸ਼ਨ ਕਾਨੂੰਗੋ ਮਨਜੀਤ ਸਿੰਘ ਨੇ ਤਹਿਸੀਲ ਕੰਪਲੈਕਸ ’ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਾਏ ਕੈਂਪ ਮੌਕੇ ਦੱਸਿਆ ਕਿ ਆਮ ਜਨਤਾ ਨੂੰ ਈ.ਵੀ.ਐੱਮ, ਵੀ. ਵੀ. ਪੈਟ ਸਬੰਧੀ ਜਾਣਕਾਰੀ ਦੇਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਕੇ ਹਲਕਾ ਭਦੌਡ਼ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਪੰਫਲੇਟ ਵੰਡੇ ਜਾਣਗੇ ਅਤੇ ਵੋਟ ਪਾਉਣ ਲਈ ਕਿਹਾ ਜਾਵੇਗਾ ਤਾਂ ਜੋ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਕਰ ਸਕੇ। ਇਸ ਸੰਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਮੂਹ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਜਿਹੇ ਕੈਂਪ ਸਕੂਲਾਂ-ਕਾਲਜਾਂ, ਜਨਤਕ ਥਾਵਾਂ ਆਦਿ ’ਤੇ ਵੀ ਲਗਾਏ ਜਾਣਗੇ। ਇਸ ਸਮੇਂ ਸੁਪਰਡੈਂਟ ਬਲਵੀਰ ਸਿੰਘ, ਚੋਣ ਸਹਾਇਕ ਧਰਮਿੰਦਰ ਸਿੰਘ ਮਾਂਗਟ, ਚੋਣ ਸਹਾਇਕ ਜਗਸੀਰ ਸਿੰਘ ਤਾਜੋਕੇ, ਅੰਕੁਰ ਕੁਮਾਰ, ਨਿਤਿਨ ਕੁਮਾਰ, ਰਾਮ ਸਿੰਘ ਧਾਲੀਵਾਲ, ਜਗਦੇਵ ਸਿੰਘ, ਅਮਨਦੀਪ ਸਿੰਘ, ਓਮ ਪ੍ਰਕਾਸ਼, ਮੱਖਣ ਸਿੰਘ, ਮਨਜਿੰਦਰ ਸਿੰਘ, ਬਿਕਰਮ, ਪ੍ਰਗਟ ਸਿੰਘ, ਮੱਘਰ ਸਿੰਘ, ਅਮਨਦੀਪ ਸ਼ਰਮਾ, ਜਗਦੀਪ ਸ਼ਰਮਾ ਵੀ ਹਾਜ਼ਰ ਸਨ।