ਮਿਡ-ਡੇ-ਮੀਲ ਵਰਕਰਜ਼ ਵੱਲੋਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ

Monday, Apr 08, 2019 - 04:01 AM (IST)

ਮਿਡ-ਡੇ-ਮੀਲ ਵਰਕਰਜ਼ ਵੱਲੋਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ
ਸੰਗਰੂਰ (ਮੰਗਲਾ)- ਮਿਡ-ਡੇ-ਮੀਲ ਵਰਕਰਜ਼ ਦੀ ਮਾਤਾ ਮੋਦੀ ਵਿਖੇ ਜ਼ਿਲਾ ਕਮੇਟੀ ਦੀ ਇਕ ਮੀਟਿੰਗ ਹੋਈ, ਮੀਟਿੰਗ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਜਸਮੇਲ ਕੌਰ ਬੀਰ ਕਲਾਂ ਨੇ ਕੀਤੀ। ਇਸ ’ਚ ਫੈਸਲਾ ਕੀਤਾ ਗਿਆ ਕਿ ਸੰਗਰੂਰ ਦੇ ਸਾਰੇ ਬਲਾਕਾਂ ਅੰਦਰ ਮਿਡ-ਡੇ-ਮੀਲ ਵਰਕਰ ਚੋਣ ਲਡ਼ ਰਹੇ ਉਮੀਦਵਾਰਾਂ ਨੂੰ ਇਕ ਅਪ੍ਰੈਲ ਤੋਂ ਲੈ ਕੇ 30 ਤੱਕ ਯਾਦ ਪੱਤਰ ਦੇ ਕੇ ਵਾਅਦਾ ਪ੍ਰਾਪਤ ਕਰਨਗੇ ਕਿ ਵਰਕਰਾਂ ਨੂੰ 18000 ਰੁਪਏ ਉਜ਼ਰਤ ਦੇ ਘੇਰੇ ਵਿਚ ਲਿਆਂਦਾ ਜਾਵੇ, ਇਕ ਮਈ ਨੂੰ ਸੰਗਰੂਰ ਪਰਿਵਾਰਾਂ ਸਮੇਤ ਮਈ ਦਿਵਸ ਦੀ ਸਮੱਸਿਆ ਤੇ ਉਜ਼ਰਤਾਂ ਤੇ ਹੋਰ ਸਹੂਲਤਾਂ ਦੀ ਮੰਗ ਕਰਨਗੇ । ਬੱਚਿਆਂ ਦੀ ਗਿਣਤੀ ਕਰ ਕੇ ਸਕੂਲਾਂ ਵਿਚ ਕੁਝ ਵਰਕਰਾਂ ਨੂੰ ਕੰਮ ਤੋਂ ਫਾਰਗ ਕੀਤਾ ਜਾ ਰਿਹਾ ਛਾਂਟੀ ਬੰਦ ਕੀਤੀ ਜਾਵੇ ਅਤੇ ਹੋਰ ਮੰਗਾਂ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਨਸੀਬ ਕੌਰ, ਸੀਮਾ ਦੇਵੀ ਮਲੇਰਕੋਟਲਾ, ਮਨਜੀਤ ਕੌਰ, ਨਿਰਮਲਾ ਸੁਨਾਮ, ਜਸੀ ਸੁਨਾਮ, ਰਾਜ ਸੁਨਾਮ ਆਦਿ ਹਾਜ਼ਰ ਸਨ । ਇਸ ਮੌਕੇ ਉਨ੍ਹਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

Related News