ਸਤੀਸ਼ ਚੰਦਰ ਚੇਅਰਮੈਨ ਅਤੇ ਵਿਜੇ ਸੋਫਤ ਪ੍ਰਧਾਨ ਨਿਯੁਕਤ
Friday, Apr 05, 2019 - 04:00 AM (IST)

ਸੰਗਰੂਰ (ਜੈਨ)- ਸੋਸ਼ਲ ਵੈੱਲਫੇਅਰ ਯੂਨਿਟ ਧੂਰੀ ਦੀ ਸਾਲਾਨਾ ਚੋਣ ਮੀਟਿੰਗ ਪ੍ਰਧਾਨ ਤਰਸੇਮ ਕੁਮਾਰ ਅਤੇ ਚੇਅਰਮੈਨ ਮਲਕੀਤ ਸਿੰਘ ਚਾਂਗਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸੰਸਥਾ ਦੇ ਜਨਰਲ ਸਕੱਤਰ ਮਨਜੀਤ ਬਖ਼ਸ਼ੀ ਨੇ ਸਾਲ ਭਰ ਦੀਆਂ ਪ੍ਰਾਪਤੀਆਂ ’ਤੇ ਰੌਸ਼ਨੀ ਪਾ ਕੇ ਕੀਤੀ। ਇਸ ਤੋਂ ਉਪਰੰਤ ਹੋਈ ਚੋਣ ’ਚ ਵਿਜੇ ਕੁਮਾਰ ਸੋਫਤ ਨੂੰ ਸਰਬਸੰਮਤੀ ਨਾਲ ਯੂਨਿਟ ਦਾ ਨਵਾਂ ਪ੍ਰਧਾਨ ਅਤੇ ਸਤੀਸ਼ ਚੰਦਰ ਅਰੋਡ਼ਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਬਾਕੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਵੀ ਇਨ੍ਹਾਂ ਦੋਵਾਂ ਨੂੰ ਦਿੱਤੇ ਗਏ। ਉਕਤ ਦੋਵਾਂ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਬਾਕੀ ਕਾਰਜਕਾਰਨੀ ਦਾ ਐਲਾਨ ਕਰਦਿਆਂ ਦੱਸਿਆ ਕਿ ਤਰਸੇਮ ਮਿੱਤਲ ਅਤੇ ਮਲਕੀਤ ਸਿੰਘ ਚਾਂਗਲੀ ਨੂੰ ਸਰਪ੍ਰਸਤ, ਮਨਜੀਤ ਬਖ਼ਸ਼ੀ ਨੂੰ ਜਨਰਲ ਸਕੱਤਰ, ਰਾਜਿੰਦਰ ਛਾਬਡ਼ਾ ਨੂੰ ਸੀ. ਮੀਤ ਪ੍ਰਧਾਨ, ਜਗਦੀਸ਼ ਗਰਗ ਨੂੰ ਮੀਤ ਪ੍ਰਧਾਨ, ਵਿਜੇ ਕੁਮਾਰ ਜੈਨ ਨੂੰ ਸਕੱਤਰ, ਬ੍ਰਹਮ ਭੂਸ਼ਨ ਨੂੰ ਖ਼ਜ਼ਾਨਚੀ, ਸੁਰਿੰਦਰ ਬਾਂਸਲ (ਸੀਤਾ) ਨੂੰ ਪ੍ਰਚਾਰ ਸਕੱਤਰ, ਐਡਵੋਕੇਟ ਰਮਨਜੋਤ ਬਿੰਦਰਾ ਨੂੰ ਕਾਨੂੰਨੀ ਸਲਾਹਕਾਰ, ਬੌਬੀ ਚੌਧਰੀ ਅਤੇ ਰਵਿੰਦਰ ਸਿੰਘ ਕੋਹਲੀ ਨੂੰ ਸਲਾਹਕਾਰ, ਸੁਰੇਸ਼ ਬਾਂਸਲ ਨੂੰ ਪ੍ਰਬੰਧਕੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕਰਮ ਸਿੰਘ ਸੋਢੀ, ਵਿਸ਼ਾਲ ਜੈਨ, ਸੁਰੇਸ਼ ਅਗਰਵਾਲ ਅਤੇ ਯਸ਼ਪਾਲ ਬਾਂਸਲ ਨੂੰ ਕਾਰਜਕਾਰਨੀ ’ਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ।