ਸ਼੍ਰੀਮਦ ਭਾਗਵਤ ਸਪਤਾਹ ਦੇ ਪਾਏ ਭੋਗ

Monday, Apr 01, 2019 - 04:00 AM (IST)

ਸ਼੍ਰੀਮਦ ਭਾਗਵਤ ਸਪਤਾਹ ਦੇ ਪਾਏ ਭੋਗ
ਸੰਗਰੂਰ (ਸ਼ਾਮ)-ਅਨਾਜ ਮੰਡੀ ’ਚ ਸੰਤ ਬਾਬਾ ਇੰਦਰ ਦਾਸ ਜੀ ਦੀ ਕ੍ਰਿਪਾ ਨਾਲ ਸੰਤ ਬਾਬਾ ਭਗਵਾਨ ਦਾਸ ਜੀ ਦੀ ਦੇਖ-ਰੇਖ ’ਚ ਸਮੂਹ ਆਡ਼੍ਹਤੀਆਂ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਸਪਤਾਹ ਦੇ ਅੰਤਿਮ ਦਿਨ ਭੋਗ ਪਾਏ ਗਏ। ਇਸ ਮੌਕੇ ਅੰਤਰਰਾਸ਼ਟਰੀ ਪੂਜਨੀਕ ਆਚਾਰਿਆ ਸ਼੍ਰੀ ਰਾਜਿੰਦਰ ਜੀ ਮਹਾਰਾਜ ਵ੍ਰਿੰਦਾਵਨ ਵਾਲੇ ਅਤੇ ਹੋਰਨਾਂ ਪੰਡਤਾਂ ਵੱਲੋਂ ਹਵਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜਜਮਾਨਾਂ ਸਮੇਤ ਸਾਰੇ ਧਰਮਾਂ ਨੇ ਆਹੂਤੀਆਂ ਪਾ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਸ਼ਾਸਤਰੀ ਜੀ ਨੇ ਕ੍ਰਿਸ਼ਨ-ਸੁਦਾਮਾ ਦਾ ਪ੍ਰਸੰਗ ਸੁਣਾਇਆ ਅਤੇ ਕਿਹਾ ਕਿ ਨਾ ਸਿਰਫ ਭਗਤਜਨਾਂ ਨੇ ਸ਼੍ਰੀਮਦ ਭਾਗਵਤ ਸਪਤਾਹ ਕਥਾ ਸਰਵਨ ਕਰ ਕੇ ਅਤੇ ਸਤਿਸੰਗ ਦੇ ਮਾਧਿਅਮ ਨਾਲ ਆਪਣੇ ਜੀਵਨ ਨੂੰ ਆਨੰਦਮਈ ਬਣਾਇਆ। ਇਸ ਤੋਂ ਪਹਿਲਾਂ ਸਾਰੇ ਜਜਮਾਨਾਂ ਨੇ ਧਾਰਮਕ ਰੀਤੀ ਰਿਵਾਜਾਂ ਅਨੁਸਾਰ ਪੂਜਾ ਅਰਚਨਾ ਕਰਵਾਈ ਗਈ। ਸੰਗਤਾਂ ਲਈ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਅਰਵਿੰਦ ਸ਼ਾਸਤਰੀ ਜੀ, ਸ਼ਾਸਤਰੀ ਧਰਮਿੰਦਰ ਜੀ, ਸ਼ਾਸਤਰੀ ਮੂਰਤੀ ਜੀ, ਸ਼ਾਸਤਰੀ ਰਾਜਪਾਲ ਜੀ ਤੋਂ ਇਲਾਵਾ ਤਰਸੇਮ ਚੰਦ ਮਹਿਤਾ, ਹੇਮ ਰਾਜ ਸ਼ੰਟੀ ਮੋਡ਼, ਰਘੁਨਾਥ ਮਿੱਤਲ, ਜਵਾਹਰ ਲਾਲ ਬਾਂਸਲ, ਜੀਵਨ ਕੁਮਾਰ ਬਾਂਸਲ, ਮੇਘ ਰਾਜ ਭੂਤ, ਦਰਸ਼ਨ ਲਾਲ ਮੋਡ਼, ਧਰਮ ਪਾਲ ਬਾਂਸਲ, ਡਾ.ਗੁਰਦੇਵ ਬਾਂਸਲ, ਵਿਨੋਦ ਕੁਮਾਰ ਜਿੰਦਲ, ਪ੍ਰੇਮ ਕੁਮਾਰ ਭੂਤ, ਜਵਾਹਰ ਲਾਲ ਕਾਂਸ਼ਲ ਬਲਵਿੰਦਰ ਕੁਮਾਰ ਗਰਗ ,ਆਸ਼ੂ ਭੂਤ, ਗਿਆਨ ਚੰਦ ਮੋਡ਼, ਰਾਜ ਕੁਮਾਰ ਗੋਇਲ, ਮੁਨੀਸ਼ ਮਿੱਤਲ, ਸੁਸ਼ੀਲ ਕੁਮਾਰ ਸ਼ੰਤਾ, ਪਵਨ ਮਹਿਤਾ ਹੇਮ ਰਾਜ ਭੂਤ, ਜੀਵਨ ਕੁਮਾਰ ਭੂਤ, ਪਵਨ ਕੁਮਾਰ ਭੂਤ, ਰਵਿੰਦਰ ਕੁਮਾਰ ਘੁੰਨਸ, ਰਾਜੂ ਤਾਜੋਕੇ, ਸੰਜੀਵ ਉਗੋ, ਅੰਮ੍ਰਿਤ ਪਾਲ ਢਿੱਲਵਾਂ, ਸੱਤ ਪਾਲ ਮੋਡ਼, ਉਗਰ ਸੈਨ ਮੋਡ਼, ਅਸ਼ੋਕ ਮਿੱਤਲ, ਰਾਧਾ ਧੂਰਕੋਟੀਆਂ, ਵਿਜੈ ਕੁਮਾਰ ਮੋਡ਼, ਮੱਖਣ ਬਦਰਾ, ਪਵਨ ਕੁਮਾਰ ਪੱਖੋ, ਸੁਸ਼ੀਲ ਕੁਮਾਰ ਭੂਤ, ਪਵਨ ਕੁਮਾਰ ਢਿਲਵਾਂ, ਸ਼ਾਮ ਲਾਲ ਮਿੱਤਲ, ਅਮਨ ਮੋਡ਼, ਰਾਕੇਸ਼ ਤਾਜੋ ਵਾਲਾ, ਸੰਜੀਵ ਕੁਮਾਰ ਟਾਂਡਾ, ਮੱਖਣ ਲਾਲ ਸੁਨਾਮੀਆਂ, ਰਾਕੇਸ਼ ਕੁਮਾਰ ਟੋਨਾ, ਮਨੋਹਰ ਲਾਲ ਮੋਹਰੀ, ਸੱਤ ਪਾਲ ਪੱਖੋ ਆਦਿ ਆਡ਼ਤੀਏ ਅਤੇ ਵੱਡੀ ਗਿਣਤੀ ’ਚ ਔਰਤਾਂ ਹਾਜ਼ਰ ਸਨ।

Related News