ਸੈਕਿੰਡ ਲੈਵਲ ਓਲੰਪੀਆਡ ਟੈਸਟ ’ਚੋਂ ਰਿਤੇਸ਼ ਬਾਂਸਲ ਪੰਜਾਬ ’ਚੋਂ ਅੱਵਲ
Wednesday, Mar 27, 2019 - 04:02 AM (IST)

ਸੰਗਰੂਰ (ਬੇਦੀ, ਗੋਇਲ)-ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਵੱਖ-ਵੱਖ ਵਿਸ਼ਿਆਂ ’ਚ ਓਲੰਪੀਆਡ ਟੈਸਟ ਲਏ ਗਏ। ਇਹ ਟੈਸਟ “ਇੰਟਰਨੈਸ਼ਨਲ ਓਲੰਪੀਆਡ ਜ਼ੋਨ ਦਿੱਲੀ’’ ਵੱਲੋਂ ਦੂਜਾ ਲੈਵਲ ਕਰਵਾਇਆ ਗਿਆ। ਇਸ ਟੈਸਟ ਵਿਚ ਪੂਰੇ ਭਾਰਤ ਦੇ 7000 ਸਕੂਲਾਂ ਦੇ ਲਗਭਗ 10 ਲੱਖ ਬੱਚਿਆਂ ਨੇ ਭਾਗ ਲਿਆ, ਜਿਸ ’ਚ ਪੂਰੇੇ ਭਾਰਤ ਦੇ ਬੱਚਿਆਂ ਵਿਚੋਂ ਪੀ.ਪੀ.ਐੱਸ. ਸਕੂਲ ਚੀਮਾ ਦੇ ਵਿਦਿਆਰਥੀ ਮੈਥ ਵਿਸ਼ੇ ਵਿਚੋਂ ਰਿਤੇਸ਼ ਬਾਂਸਲ ਨੇ ਪੂਰੇ ਪੰਜਾਬ ’ਚੋਂ ਪਹਿਲਾ ਸਥਾਨ, ਵਿਸ਼ਾਲ ਗਰਗ ਨੇ ਦੂਜਾ ਸਥਾਨ ਅਤੇ ਬਿਕਰਮਜੀਤ ਸਿੰਘ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ। ਇੰਗਲਿਸ਼ ਵਿਸ਼ੇ ਵਿਚੋਂ ਹੁਸਨਪ੍ਰੀਤ ਕੌਰ ਨੇ ਪੰਜਾਬ ’ਚੋਂ ਦੂਜਾ ਸਥਾਨ ਅਤੇ ਨੇਮਦੀਪ ਕੌਰ ਨੇ ਪੰਜਵਾਂ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸ.ਜਸਵੀਰ ਸਿੰਘ ਚੀਮਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਕੋਆਰਡੀਨੇਟਰ ਮੈਡਮ ਸ਼ਿਵਾਨੀ ਅਤੇ ਰੂਬਲ ਕੌਰ ਹਾਜ਼ਰ ਸਨ।