ਦੀਪਕ ਸੋਨੀ ਬਣੇ ਅਗਰਵਾਲ ਸਭਾ ਦੇ ਪ੍ਰਧਾਨ
Wednesday, Mar 13, 2019 - 04:06 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਅਗਰਵਾਲ ਸਭਾ ਰਜਿ. ਬਰਨਾਲਾ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਸਰਬਸੰਮਤੀ ਨਾਲ ਦੀਪਕ ਸੋਨੀ ਨੂੰ 2019-20 ਲਈ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਸ਼ਾਮ ਲਾਲ ਚੌਧਰੀ ਨੇ ਪੇਸ਼ ਕੀਤਾ। ਉਨ੍ਹਾਂ ਦੇ ਨਾਂ ਦੀ ਤਾਈਦ ਮੋਤੀ ਰਾਮ ਗਰਗ ਤੇ ਨਵੀਨ ਜਿੰਦਲ ਨੇ ਕੀਤੀ। ਅਗਰਵਾਲ ਸਭਾ ਰਜਿ. ਬਰਨਾਲਾ ਦੇ ਸਰਪ੍ਰਸਤ ਝੰਡਾ ਰਾਮ ਬਾਂਸਲ, ਦੀਵਾਨ ਚੰਦ ਬਾਂਸਲ, ਮਾਸਟਰ ਚਰਨ ਦਾਸ ਸਟੇਟ ਐਵਾਰਡੀ ਨੇ ਆਸ਼ੀਰਵਾਦ ਦਿੱਤਾ। ਮੀਟਿੰਗ ’ਚ ਪ੍ਰਦੀਪ ਗੋਇਲ ਐਡਵੋਕੇਟ ਨੇ ਸਕੂਲੀ ਅਗਰਵਾਲ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਭਰਨ, ਪਰਿਵਾਰਕ ਝਗਡ਼ਿਆਂ ਦੇ ਨਿਪਟਾਰੇ, ਖੂਨਦਾਨ ਤੇ ਮੈਡੀਕਲ ਕੈਂਪਾਂ ਤੇ ਸਭਾ ਵੱਲੋਂ ਕੀਤੇ ਸਾਰੇ ਕੰਮਾਂ ਦਾ ਵੇਰਵਾ ਦਿੱਤਾ। ਰਾਮਪਾਲ ਸਿੰਗਲਾ ਨੇ ਖੁਸਰਿਆਂ ਵੱਲੋਂ ਅਗਰਵਾਲ ਪਰਿਵਾਰਾਂ ਤੋਂ ਧੱਕੇ ਨਾਲ ਰੌਲਾ ਪਾ ਕੇ ਪੈਸੇ ਵਸੂਲ ਨੀਤੀ ’ਤੇ ਸਖ਼ਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ। ਦੀਪਕ ਸੋਨੀ ਨੇ ਪ੍ਰਧਾਨ ਬਣਾਉਣ ’ਤੇ ਸਾਰੇ ਹਾਊਸ ਦਾ ਧੰਨਵਾਦ ਕਰਦਿਆਂ ਤਨ, ਮਨ,ਧਨ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ। ਸਟੇਜ ਦੀ ਭੂਮਿਕਾ ਰਾਜ ਕੁਮਾਰ ਜਿੰਦਲ ਨੇ ਨਿਭਾਈ। ਇਸ ਸਮੇਂ ਪ੍ਰਵੀਨ ਬਬਲੀ ਐੱਮ. ਸੀ., ਧਰਮਪਾਲ ਐੱਮ. ਸੀ., ਰਘੁਵੀਰ ਪ੍ਰਕਾਸ਼ ਐੱਮ. ਸੀ., ਨਵੀਨ ਜਿੰਦਲ, ਤਰਸੇਮ ਚੰਦ, ਰਾਕੇਸ਼ ਕੁਮਾਰ, ਬੀਰਬਲ ਦਾਸ, ਧਰਮਪਾਲ ਹਮੀਦੀ ਵਾਲੇ, ਸਤੀਸ਼ ਕੁਮਾਰ, ਰਾਕੇਸ਼ ਹੇਡ਼ੀਕੇ, ਪਵਨ ਮੱਕਡ਼ਾ, ਪ੍ਰਦੀਪ ਕੁਮਾਰ ਯੁਵਾ ਪ੍ਰਧਾਨ, ਡਾ. ਰਵੀ ਬਾਂਸਲ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।