ਬੁਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਟ੍ਰੈਫਿਕ ਇੰਚਾਰਜ
Wednesday, Mar 13, 2019 - 04:06 AM (IST)

ਸੰਗਰੂਰ (ਬੇਦੀ, ਹਰਜਿੰਦਰ)- ਨਵ-ਨਿਯੁਕਤ ਹੋਏ ਇੰਸਪੈਕਟਰ ਇੰਦਰਪ੍ਰੀਤ ਸਿੰਘ ਜ਼ਿਲਾ ਟ੍ਰੈਫਿਕ ਇੰਚਾਰਜ ਸੰਗਰੂਰ ਵੱਲੋਂ ਆਪਣੇ ਦਫ਼ਤਰ ਟ੍ਰੈਫਿਕ ਸੰਗਰੂਰ ਵਿਖੇ ਇਕ ਪ੍ਰੈੱਸਕਾਨਫਰੰਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਸਾਰੇ ਸਬ-ਡਵੀਜ਼ਨ ਟ੍ਰੈਫਿਕ ਇੰਚਾਰਜਾਂ ਨਾਲ ਵੀ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਸਾਰੇ ਇੰਚਾਰਜਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਗਈ ਕਿ ਜੋ ਗਲਤ ਅਨਸਰ ਬਾਜ਼ਾਰਾਂ ’ਚ ਅਵਾਰਾਗਰਦੀ ਕਰਦੇ ਹਨ ਜਾਂ ਸਕੂਲ/ ਕਾਲਜਾਂ ਅੱਗੇ ਬੁਲਟ ਮੋਟਰਸਾਈਕਲ ਨਾਲ ਪਟਾਕੇ ਮਾਰਦੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਸਬ-ਡਵੀਜ਼ਨ ਇੰਚਾਰਜਾਂ ਨੂੰ ਡਿਊਟੀ ਈਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਹੈ। ਇੰਸਪੈਕਟਰ ਇੰਦਰਪ੍ਰੀਤ ਸਿੰਘ ਜ਼ਿਲਾ ਫਤਿਹਗਡ਼੍ਹ ਸਾਹਿਬ ਵਿਖੇ ਇੰਚਾਰਜ ਜ਼ਿਲਾ ਟ੍ਰੈਫਿਕ ਪੁਲਸ ਦੀ ਪੋਸਟ ਤੋਂ ਬਦਲ ਕੇ ਆਏ ਹਨ। ਇਸ ਤੋਂ ਪਹਿਲਾਂ ਵੀ ਜ਼ਿਲਾ ਸੰਗਰੂਰ ਵਿਖੇ ਮੁੱਖ ਅਫ਼ਸਰ ਥਾਣਾ ਸ਼ੇਰਪੁਰ ਵਿਖੇ ਰਹਿ ਚੁੱਕੇ ਹਨ ਅਤੇ ਹੁਣ ਇੰਚਾਰਜ ਜ਼ਿਲਾ ਟ੍ਰੈਫਿਕ ਸੰਗਰੂਰ ਦਾ ਅਹੁਦਾ ਸੰਭਾਲਿਆ।