ਵਿਦਿਆਰਥੀਆਂ ਸੌਂਪਿਆ ਪ੍ਰਿੰਸੀਪਲ ਨੂੰ ਮੰਗ-ਪੱਤਰ

Thursday, Mar 07, 2019 - 09:30 AM (IST)

ਵਿਦਿਆਰਥੀਆਂ ਸੌਂਪਿਆ ਪ੍ਰਿੰਸੀਪਲ ਨੂੰ ਮੰਗ-ਪੱਤਰ
ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ, ਹਰਜਿੰਦਰ)-ਸਰਕਾਰੀ ਰਣਬੀਰ ਕਾਲਜ ਸੰਗਰੂਰ ’ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਿੰਸੀਪਲ ਨੂੰ ਪ੍ਰੀਖਿਆ ਕੰਟਰੋਲਰ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ’ਚ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ 28 ਫਰਵਰੀ 2019 ਦਾ ਈ. ਵੀ. ਐੱਸ. ਦੇ ਪੇਪਰ ਦੀ ਫੀਸ ਭਰਾਉਣ ਵਾਲਾ ਨੋਟਿਸ ਰੱਦ ਕੀਤਾ ਜਾਵੇ। ਇਸ ਨੋਟੀਫਿਕੇਸ਼ਨ ’ਚ ਲਿਖਿਆ ਗਿਆ ਸੀ ਕਿ ਵਿਦਿਆਰਥੀਆਂ ਲਈ ਈ.ਵੀ.ਐੱਸ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੈ ਪਰ ਜੇਕਰ ਵਿਦਿਆਰਥੀ ਇਹ ਪਾਸ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਵਿਦਿਆਰਥੀ ਦੀ ਡਿਗਰੀ ਰੋਕ ਲਈ ਜਾਵੇਗੀ। ਉਹ ਵਿਦਿਆਰਥੀ 31 ਮਾਰਚ ਤੱਕ ਇਹ ਪੇਪਰ ਦੁਬਾਰਾ ਦੇਣ ਲਈ 1 ਹਜ਼ਾਰ ਰੁਪਏ ਭਰਨ ਪਰ ਵਿਦਿਆਰਥੀਆਂ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਕਾਲਜ ਵਿਚ ਇਸ ਵਿਸ਼ੇ ਦਾ ਕੋਈ ਵੀ ਪ੍ਰੋਫੈਸਰ ਭਰਤੀ ਨਹੀਂ ਕੀਤਾ ਹੋਇਆ । ਇਸੇ ਵਿਸ਼ੇ ’ਚੋਂ ਪ੍ਰਾਪਤ ਅੰਕ ਕੁੱਲ ਪ੍ਰਾਪਤ ਅੰਕਾਂ ’ਚ ਨਹੀਂ ਜੋਡ਼ੇ ਜਾਂਦੇ । ਕਾਲਜਾਂ ’ਚ ਇੰਨਾ ਵਾਯੂ ਵਿਸ਼ਿਆਂ ਦਾ ਲੈਕਚਰ ਵੀ ਨਹੀਂ ਲਵਾਏ ਜਾਂਦੇ। ਫਿਰ ਕਿਸ ਆਧਾਰ ’ਤੇ ਡਿਗਰੀ ਰੋਕੀ ਜਾਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਰਮਨ ਕਾਲਾਝਾਡ਼ ਨੇ ਕਿਹਾ ਕਿ ਇਸ ਸਭ ਪਿੱਛੇ ਯੂਨੀਵਰਸਿਟੀ ਵੱਲੋਂ ਆਪਣਾ ਘਾਟਾ ਪੂਰਾ ਕਰਨ ਦੀ ਮਨਸ਼ਾ ਹੈ । ਯੂਨੀਵਰਸਿਟੀ ਵੱਲੋਂ ਨਾਜਾਇਜ਼ ਤੌਰ ’ਤੇ ਵਿਦਿਆਰਥੀ ਫੇਲ ਕੀਤੇ ਜਾਂਦੇ ਹਨ। ਰੀਅਪੀਅਰ ਦੀ ਫੀਸ ਦੇ ਨਾਂ ’ਤੇ ਕਰੋਡ਼ ਰੁਪਿਆ ਵਿਦਿਆਰਥੀਆਂ ਤੋਂ ਵਸੂਲਿਆ ਜਾਂਦਾ ਹੈ। ਚਲੰਤ ਸਾਲ ’ਚ ਪੰਜਾਬੀ ਯੂਨੀਵਰਸਿਟੀ ਵੱਲੋਂ 229 ਕਰੋਡ਼ ਦੇ ਘਾਟੇ ਦਾ ਬਜਟ ਪਾਸ ਕੀਤਾ ਗਿਆ ਪਰ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਯੂਨੀਵਰਸਿਟੀ ਨੂੰ ਗ੍ਰਾਂਟਾਂ ਦੇਣ ਤੋਂ ਹੱਥ ਖਡ਼੍ਹੇ ਕਰ ਦਿੱਤੇ ਗਏ ਹਨ। 1996 ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ’ਚ ਪ੍ਰੋਫੈਸਰਾਂ ਦੀ ਪੱਕੀ ਭਰਤੀ ਰੋਕ ਰੱਖੀ ਹੈ । ਇਸ ਮੌਕੇ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਇਹ ਨੋਟਿਸ ਰੱਦ ਕੀਤਾ ਜਾਵੇ, ਕਾਲਜਾਂ ’ਚ ਇਨ੍ਹਾਂ ਵਿਸ਼ਿਆਂ ਦੇ ਪ੍ਰੋਫੈਸਰ ਭਰਤੀ ਕੀਤੇ ਜਾਣ। ਲਾਗੂ ਕੀਤੀਆਂ ਜਾ ਰਹੀਆਂ ਸਿੱਖਿਆ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ। ਇਸ ਸਮੇਂ ਅਨਮੋਲ ਸਿੰਘ ਬਾਦਸ਼ਾਹਪੁਰ, ਅਮਰਵੀਰ ਸਿੰਘ, ਮਲਕ ਦੀਪ ਦਿਡ਼੍ਹਬਾ, ਗੁਰਪ੍ਰੀਤ ਸਿੰਘ, ਸਿਮਰ ਧੂਰੀ, ਸ਼ਿੰਦਰਪਾਲ ਕੌਰ, ਯਾਸੀਨ ਖ਼ਾਨ, ਕਰਨਦੀਪ, ਹਰਪ੍ਰੀਤ ਆਦਿ ਵਿਦਿਆਰਥੀ ਹਾਜ਼ਰ ਸਨ ।

Related News