ਕਾਂਵਡ਼ ਜਥਾ ਹਰਿਦੁਆਰ ਲਈ ਰਵਾਨਾ

Friday, Mar 01, 2019 - 03:53 AM (IST)

ਕਾਂਵਡ਼ ਜਥਾ ਹਰਿਦੁਆਰ ਲਈ ਰਵਾਨਾ
ਸੰਗਰੂਰ (ਗੋਇਲ)-ਸ਼ਿਵ ਕਾਂਵਡ਼ ਸੰਘ ਚੀਮਾ ਮੰਡੀ ਦੀ ਅਗਵਾਈ ਵਿਚ ਅੱਜ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ਿਵ ਭਗਤਾਂ ਦਾ ਇਕ ਜਥਾ ਸ਼੍ਰੀ ਹਰਿਦੁਆਰ ਲਈ ਰਵਾਨਾ ਹੋਇਆ। ਮੰਦਰ ਦੇ ਪੁਜਾਰੀ ਮਨੋਹਰ ਲਾਲ ਸ਼ਾਸਤਰੀ ਨੇ ਪੂਜਾ ਕਰਨ ਉਪਰੰਤ ਮੰਦਰ ਕਮੇਟੀ ਦੇ ਪ੍ਰਧਾਨ ਭੀਮ ਸੈਨ ਬਾਂਸਲ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਤੇ ਦੱਸਿਆ ਕਿ ਇਹ ਜਥਾ ਸ਼੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪੈਦਲ ਯਾਤਰਾ ਕਰਦਾ ਹੋਇਆ 4 ਮਾਰਚ ਨੂੰ ਪਹੁੰਚੇਗਾ। ਇਸ ਸਮੇਂ ਸ਼ਿਵ ਮੰਦਰ ਕਮੇਟੀ, ਸ਼ਿਵ ਕਾਂਵਡ਼ ਸੰਘ ਤੇ ਸ੍ਰੀ ਰਾਮਨੌਮੀ ਉਤਸਵ ਅਤੇ ਸੋਸ਼ਲ ਵੈੱਲਵੇਅਰ ਸੋਸਾਇਟੀ ਦੇ ਸੇਵਾਦਾਰਾਂ ਤੋਂ ਇਲਾਵਾ ਪੰਡਤ ਸੁਖਵਿੰਦਰ ਸ਼ਰਮਾ, ਪ੍ਰੇਮ ਚੰਦ ਗਰਗ, ਜਨਕ ਰਾਜ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।

Related News