ਵਿਦਿਆਰਥੀ ਨੂੰ ਮਿਲਿਆ ਵਜ਼ੀਫਾ
Tuesday, Feb 26, 2019 - 03:52 AM (IST)

ਸੰਗਰੂਰ (ਮੰਗਲਾ)-ਬ੍ਰਿਟਿਸ਼ ਇੰਟਰਨੈਸ਼ਨਲ ਕਾਨਵੈਂਟ ਸਕੂਲ (ਆਈ. ਸੀ. ਐੱਸ.ਈ.) ਦੇ ਲਈ ਗੌਰਵਪੂਰਨ ਪਲ ਰਿਹਾ ਜਦੋਂ ਚੌਥੀ ਕਲਾਸ ਦੇ ਵਿਦਿਆਰਥੀ ਦਿਨੇਸ਼ ਮਿੱਤਲ ਨੇ ਵਜ਼ੀਫਾ ਹਾਸਲ ਕੀਤਾ। ਇਹ ਪ੍ਰੀਖਿਆ ਚੰਡੀਗਡ਼੍ਹ ਵਿਚ ਲਈ ਗਈ। “ਬਾਈ ਜੂਸ ਦੀ ਲਰਨਿੰਗ ਐਪ” ਇਸ ਪ੍ਰੀਖਿਆ ਵਿਚ ਬੱਚਿਆਂ ਨੂੰ 10,000 ਰੁਪਏ ਦਾ ਵਜ਼ੀਫਾ ਹਾਸਲ ਕੀਤਾ। ਇਹ ਵਿਦਿਆਰਥੀ ਸਿੱਖਿਆ ਵਿਚ ਹੀ ਨਹੀਂ ਬਲਕਿ ਹੋਰ ਗਤੀਵਿਧੀਆਂ ’ਚ ਵੀ ਅੱਗੇ ਰਿਹਾ । ਬ੍ਰਿਟਿਸ਼ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੋਨਲ ਅਰੋਡ਼ਾ ਅਤੇ ਐੱਮ.ਡੀ. ਰਾਜੇਸ਼ ਜੌਡ਼ਾ ਨੇ ਦਿਨੇਸ਼ ਮਿੱਤਲ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਅੰਤ ’ਚ ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਇਸੀ ਤਰ੍ਹਾਂ ਅੱਗੇ ਵਧਦੇ ਰਹਿਣ ਅਤੇ ਉਚਾਈਆਂ ਨੂੰ ਛੂਹਣ ।