ਮਾਨ ਨੇ ਚਾਂਗਲੀ ਦੇ ਖੇਡ ਸਟੇਡੀਅਮ ਲਈ ਦਿੱਤਾ 3.50 ਲੱਖ ਦਾ ਚੈੱਕ
Tuesday, Feb 26, 2019 - 03:51 AM (IST)

ਸੰਗਰੂਰ (ਸਿੰਗਲਾ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਦੇ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਐੱਮ. ਪੀ. ਫੰਡ ਦੀ ਲਾਸਟ ਕਿਸ਼ਤ ’ਚੋਂ ਪਿੰਡ ਚਾਂਗਲੀ ਦੇ ਖੇਡ ਸਟੇਡੀਅਮ ਨੂੰ 3 ਲੱਖ 50 ਹਜ਼ਾਰ ਦਾ ਚੈੱਕ ਭੇਟ ਕੀਤਾ ਹੈ। ਇਹ ਚੈੱਕ ਪਾਰਟੀ ਦੇ ਸੂਬਾ ਸਕੱਤਰ ਪਰਮਿੰਦਰ ਸਿੰਘ ਪੰਨੂੰ ਕਾਤਰੋਂ ਵੱਲੋਂ ਪਿੰਡ ਦੇ ਕਲੱਬ ਤੇ ਪੰਚਾਇਤ ਨੂੰ ਭੇਟ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਕੋਟੇ ਦੇ ਸਾਰੇ ਪੈਸੇ 25 ਕਰੋਡ਼ ਰੁਪਏ ਪੂਰੀ ਪਾਰਦਰਸ਼ਤਾ ਨਾਲ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡਾਂ ’ਚ ਵੰਡੇ ਹਨ। ਉਨ੍ਹਾਂ ਦੱਸਿਆ ਕਿ ਮਾਨ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਮਿੲਰੀ ਸਕੂਲ ਸਲੇਮਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਲੀਆਂ ਤੋਂ ਇਲਾਵਾ ਹੋਰ ਦਰਜਨਾਂ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨ ਨੇ ਜ਼ਿਆਦਾਤਰ ਗ੍ਰਾਂਟਾਂ ਸਕੂਲ, ਲਾਇਬ੍ਰੇਰੀਆਂ ਤੇ ਸਿਹਤ ਸਹੂਲਤਾਂ ਨੂੰ ਚਾਲੂ ਰੱਖਣ ਲਈ ਵੰਡੇ ਹਨ।