ਬਿਜਲੀ ਟਰਾਂਸਫਾਰਮਰ ਖੁੱਡੀ ਖੁਰਦ ਸਕੂਲ ਲਈ ਬਣਿਆ ਸਿਰਦਰਦੀ

Tuesday, Feb 26, 2019 - 03:51 AM (IST)

ਬਿਜਲੀ ਟਰਾਂਸਫਾਰਮਰ ਖੁੱਡੀ ਖੁਰਦ ਸਕੂਲ ਲਈ ਬਣਿਆ ਸਿਰਦਰਦੀ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖੁਰਦ ਦੇ ਗੇਟ ਦੇ ਬਿਲਕੁਲ ਨਾਲ ਲੱਗਿਆ ਬਿਜਲੀ ਦਾ ਹਾਈ ਪਾਵਰ ਟਰਾਂਸਫਾਰਮਰ ਸਕੂਲ ਲਈ ਸਿਰਦਰਦੀ ਬਣਿਆ ਹੋਇਆ ਹੈ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਦਿਨੇਸ਼ ਬਾਂਸਲ ਅਤੇ ਮਾਸਟਰ ਸੁਖਵਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਇਸ ਟਰਾਂਸਫਾਰਮਰ ਅਤੇ ਮੀਟਰ ਬਕਸੇ ਕਾਰਨ ਕਈ ਵਾਰ ਸਕੂਲ ਦੀ ਦੀਵਾਰ ’ਚ ਕਰੰਟ ਵੀ ਆ ਚੁੱਕਾ ਹੈ। ਖਾਸ ਕਰਕੇ ਮੀਂਹ ਵਾਲੇ ਦਿਨ ਸਥਿਤੀ ਖਤਰਨਾਕ ਬਣ ਜਾਂਦੀ ਹੈ। ਪਿੰਡ ਦੇ ਲੋਕਾਂ ਨੇ ਪਹਿਲਾਂ ਵੀ ਕਈ ਵਾਰ ਰੋਸ ਪ੍ਰਗਟ ਕੀਤਾ ਹੈ। ਪਿੰਡ ਦੇ ਸਰਪੰਚ ਜਸਕਰਨ ਸਿੰਘ ਅਤੇ ਪੰਚ ਭਗਵਾਨ ਦਾਸ ਸ਼ਰਮਾ ਨੇ ਬਿਜਲੀ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਇਸ ਟਰਾਂਸਫਾਰਮਰ ਨੂੰ ਬਦਲ ਕੇ ਕਿਸੇ ਹੋਰ ਥਾਂ ’ਤੇ ਲਾਇਆ ਜਾਵੇ। ਇਸ ਤੋਂ ਇਲਾਵਾ ਇਹ ਟਰਾਂਸਫਾਰਮਰ ਅਤੇ ਵੱਡਾ ਮੀਟਰ ਬਕਸਾ ਸਕੂਲ ਦੀ ਦੀਵਾਰ ਨੂੰ ਸੁੰਦਰ ਬਣਾਉਣ ’ਚ ਰੁਕਾਵਟ ਵੀ ਬਣਿਆ ਹੋਇਆ ਹੈ। ਫਰਾਂਸਫਾਰਮਰ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਟਰਾਂਸਫਾਰਮਰ ਨੂੰ ਜਲਦੀ ਤੋਂ ਜਲਦੀ ਬਦਲਿਆ ਜਾਵੇ ਤਾਂ ਜੋ ਕੋਈ ਮਾਡ਼ੀ ਘਟਨਾ ਨਾ ਵਾਪਰੇ। ਰੋਸ ਪ੍ਰਗਟਾਵੇ ’ਚ ਲੱਖਾ ਸਿੰਘ, ਇੰਦਰ ਸਿੰਘ, ਨਿਰੰਜਣ ਸਿੰਘ, ਮੰਦਰ ਸਿੰਘ, ਭਿੰਦਰ ਸਿੰਘ, ਜਿੰਦਰ ਸਿੰਘ, ਹਰਨੇਕ ਸਿੰਘ, ਤਾਰ ਸਿੰਘ ਅਤੇ ਮਹਿਲ ਸਿੰਘ ਆਦਿ ਸ਼ਾਮਲ ਹੋਏ।

Related News