ਐੱਨ. ਐੱਸ. ਐੱਸ. ਕੈਂਪ ਦਾ ਉਦਘਾਟਨ
Tuesday, Feb 26, 2019 - 03:51 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇਡ਼ਾ ਵਿਖੇ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫਸਰ ਡਾ. ਸਰਬਜੀਤ ਸਿੰਘ ਕੁਲਾਰ ਅਤੇ ਪ੍ਰੋਫੈਸਰ ਮਿੱਠੂ ਪਾਠਕ ਦੀ ਦੇਖ-ਰੇਖ ਹੇਠ ਪਿੰਡ ਭੱਦਲਵੱਢ ਵਿਖੇ ਸੱਤ ਰੋਜ਼ਾ ਕੈਂਪ ਦਾ ਉਦਘਾਟਨ ਕੀਤਾ ਗਿਆ। ਇਹ ਕੈਂਪ ਅੱਜ ਤੋ 28 ਫਰਵਰੀ ਤੱਕ ਲਾਇਆ ਜਾ ਰਿਹਾ ਹੈ । ਕੈਂਪ ਦੇ ਉਦਘਾਟਨੀ ਸਮਾਰੋਹ ’ਤੇ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ । ਉਨ੍ਹਾਂ ਨਾਲ ਦਰਸ਼ਨ ਸਿੰਘ ਸੰਘੇਡ਼ਾ , ਸੁਪਰਡੈਂਟ ਸੁਖਮਿੰਦਰ ਸਿੰਘ ਧਾਲੀਵਾਲ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨੂੰ ਇਹ ਕੈਂਪ ਅਨੁਸ਼ਾਸਨ ਵਿਚ ਰਹਿ ਕੇ ਲਾਉਣ ਲਈ ਪ੍ਰੇਰਿਆ। ਇਸ ਸਮੇਂ ਸਕੂਲ ਪ੍ਰਿੰਸੀਪਲ ਰਵਿੰਦਰ ਕੌਰ ਜਵੰਧਾ, ਸਾਧੂ ਸਿੰਘ ਸੀਨੀਅਰ ਕਲਰਕ, ਜਤਿੰਦਰ ਕੌਰ, ਗੁਰਚਰਨ ਸਿੰਘ ਸੇਖੋਂ, ਤਰਸੇਮ ਲਾਲ, ਰੁਪਿੰਦਰ ਕੁਮਾਰ, ਹਰਪ੍ਰੀਤ ਸਿੰਘ ਤੇ ਜਨਾਬ ਲਿਆਕਤ ਅਲੀ ਅਤੇ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨੇ ਕੈਂਪ ਦੇ ਪਹਿਲੇ ਦਿਨ ਸੰਘੇਡ਼ਾ ਕਾਲਜ ਕੈਂਪਸ ਵਿਚ ਰਹਿ ਕੇ ਕੰਮ ਕੀਤਾ। ਵਿਦਿਆਰਥੀਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਬਹੁਤ ਹੀ ਸ਼ਲਾਘਾਯੋਗ ਸੀ।