ਬੱਚਿਆਂ ਨੂੰ ਫਨ ਵਿਦ ਕਲਰਫੁਲ ਸਟਾਰ ਗਤੀਵਿਧੀ ਕਰਵਾਈ
Sunday, Feb 10, 2019 - 04:13 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਪਲੇ ਵੇ ਦੇ ਬੱਚਿਆਂ ਫਲ ਵਿਦ ਕਲਰਫੁਲ ਸਟਾਰ ਗਤੀਵਿਧੀ ਕਰਵਾਈ ਗਈ। ਅਧਿਆਪਿਕਾ ਕਨੇ ਬੱਚਿਆਂ ਨੂੰ ਰੰਗ ਬਿਰੰਗੇ ਪੇਪਰ ਤੇ ਸਟਾਰ ਕੱਟਕੇ ਬਣਵਾਏ। ਬੋਰਡ ਤੇ ਬੱਚਿਆਂ ਨੂੰ ਸਟਾਰ ਬਣਾ ਕੇ ਦਿਖਾਏ। ਬੱਚਿਆਂ ਨੇ ਗਤੀਵਿਧੀ ’ਚ ਵਧ ਚਡ਼੍ਹ ਕੇ ਭਾਗ ਲਿਆ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਗਿਆਨ ’ਚ ਵਾਧਾ ਹੁੰਦਾ ਹੈ। ਪ੍ਰਿੰਸੀਪਲ ਸ਼ਸ਼ੀਕਾਤ ਮਿਸ਼ਰਾ ਤੇ ਕੋਆਰਡੀਨੇਟਰ ਜੈਸਮੀਨ ਪੁਰੀ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਨਾਲ ਬੱਚਿਆਂ ’ਚ ਆਤਮ ਵਿਸ਼ਵਾਸ਼ ਐਕਟੀਵਿਟੀ ਵਧਦੀ ਹੈ।