ਬੱਚਿਆਂ ਨੂੰ ਪਾਰਲੀਮੈਂਟ ਬਾਰੇ ਦਿੱਤੀ ਜਾਣਕਾਰੀ

Monday, Jan 21, 2019 - 09:55 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ਵਿਚ ਬੱਚਿਆਂ ਨੂੰ ਪਾਰਲੀਮੈਂਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਗਤੀਵਿਧੀ ਵਿਚ ਕਲਾਸ ਪੰਜਵੀਂ ਤੋਂ ਸੱਤਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਭਾਰਤ ਇਕ ਲੋਕਤੰਤਰਿਕ ਦੇਸ਼ ਹੈ। ਇਸ ਵਿਚ ਪਾਰਲੀਮੈਂਟ ਦੇ ਦੋ ਹਾਊਸ ਹਨ, ਲੋਕ ਸਭਾ ਅਤੇ ਰਾਜ ਸਭਾ। ਅਧਿਆਪਕਾਵਾਂ ਨੇ ਬੱਚਿਆਂ ਨੂੰ ਪਾਰਲੀਮੈਂਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੱਚਿਆਂ ਨੂੰ ਬਿੱਲਾਂ ਦੇ ਪਾਸ ਹੋਣ ਅਤੇ ਕਾਨੂੰਨ ਕਿਵੇਂ ਬਣਦੇ ਹਨ, ਬਾਰੇ ਸਮਝਾਇਆ। ਇਸ ਦੌਰਾਨ ਬੱਚਿਆਂ ਨੂੰ ਪਾਰਲੀਮੈਂਟ ਦੀ ਕਾਰਜਪ੍ਰਣਾਲੀ ਸਬੰਧੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਬੱîਚਿਆਂ ਨੂੰ ਆਪਣੇ ਦੇਸ਼ ਬਾਰੇ ਪੂਰੀ ਜਾਣਕਾਰੀ ਲਈ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।

Related News