ਦਿੱਲੀ ਪਬਲਿਕ ਸਕੂਲ ਵਿਖੇ ਸਮਾਗਮ

Monday, Jan 21, 2019 - 09:52 AM (IST)

ਸੰਗਰੂਰ (ਜੈਨ)- ਦਿੱਲੀ ਪਬਲਿਕ ਸਕੂਲ ਧੂਰੀ ਵਿਖੇ ਸਕੂਲ ਦੇ ਪ੍ਰਿੰਸੀਪਲ ਹਰਨੀਤ ਸਿੰਘ ਦੀ ਅਗਵਾਈ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਵਿਜੇ ਕਾਂਸਲ, ਆਦੇਸ਼ ਗੋਇਲ ਅਤੇ ਵਿੱਤ ਡਾਇਰੈਕਟਰ ਜਯ ਗੁਪਤਾ ਤੋਂ ਇਲਾਵਾ ਵਿਸ਼ਾਲ ਕਾਂਸਲ ਅਤੇ ਗੌਰਵ ਗੁਪਤਾ ਵੀ ਵਿਸ਼ੇਸ਼ ਮਹਿਮਾਨ ਵੱਜੋਂ ਮੌਜੂਦ ਰਹੇ। ਇਸ ਮੌਕੇ ਸਕੂਲ ਨੂੰ ਖੂਬਸੂਰਤੀ ਦੇ ਨਾਲ ਸਜਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਾਥਨਾ ਨਾਲ ਕੀਤੀ ਗਈ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਪੇਸ਼ ਕੀਤਾ ਗਿਆ ਗਿੱਧਾ ਅਤੇ ਭੰਗਡ਼ਾ ਖਿੱਚ ਦਾ ਵਿਸ਼ੇਸ਼ ਕੇਂਦਰ ਬਿੰਦੂ ਰਹੇ। ਇਸ ਮੌਕੇ ਸਮੇਂ ਦੀ ਪਾਬੰਦੀ ਦਾ ਲੱਕੀ ਡਰਾਅ ਵੀ ਕੱਢਿਆ ਗਿਆ ਅਤੇ ਇਸ ਦੇ ਜੇਤੂ ਨੂੰ ਇਨਾਮ ਵੀ ਦਿੱਤਾ ਗਿਆ। ਇਸ ਮੌਕੇ ਬੱਚਿਆਂ ਲਈ ਸਟਾਲਾਂ ਵੀ ਲਗਾਈਆਂ ਗਈਆਂ, ਜਿਨਾਂ ਦਾ ਕਿ ਬੱਚਿਆਂ ਅਤੇ ਮਾਪਿਆਂ ਨੇ ਜੰਮਕੇ ਆਨੰਦ ਮਾਨਿਆ।

Related News