5 ਗੋਲਡ ਮੈਡਲ ਜੇਤੂ ਖਿਡਾਰੀ ਦੀ ਸਰਕਾਰ ਨਹੀਂ ਲੈ ਰਹੀ ਕੋਈ ਸਾਰ!

Wednesday, Aug 14, 2019 - 02:45 PM (IST)

5 ਗੋਲਡ ਮੈਡਲ ਜੇਤੂ ਖਿਡਾਰੀ ਦੀ ਸਰਕਾਰ ਨਹੀਂ ਲੈ ਰਹੀ ਕੋਈ ਸਾਰ!

ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਸਰਕਾਰ ਜਿੱਥੇ ਇਕ ਪਾਸੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੀ ਹੈ, ਉਥੇ ਹੀ ਜੇਕਰ ਗੱਲ ਨੌਜਵਾਨਾਂ ਨੂੰ ਖੇਡਾਂ ਲਈ ਚੰਗਾ ਪਲੇਟਫਾਰਮ ਦੇਣ ਦੀ ਕਰੀਏ ਤਾਂ ਉਸ 'ਚ ਸਰਕਾਰ ਕਿਤੇ ਨਾ ਕਿਤੇ ਅੱਜ ਵੀ ਫੇਲ ਸਾਬਿਤ ਹੋ ਰਹੀ ਹੈ। ਆਲਮ ਇਹ ਹੈ ਕਿ ਨਿੱਜੀ ਤੌਰ 'ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਅੱਜ ਵੀ ਸਰਕਾਰ ਦੇ ਸਨਮਾਨ ਤੋਂ ਕੋਹਾਂ ਦੂਰ ਹਨ। ਇਸ ਦੀ ਇਕ ਮਿਸਾਲ ਹੈ ਸੰਗਰੂਰ ਦਾ ਅਰਸ਼ਦੀਪ ਸਿੰਘ, ਜਿਸ ਨੇ ਕਿੱਕ ਬਾਕਸਿੰਗ 'ਚ 5 ਗੋਲਡ ਮੈਡਲ ਭਾਰਤ ਦੀ ਝੌਲੀ ਪਾਏ ਪਰ ਸਰਕਾਰ ਵਲੋਂ ਇਸ ਖਿਡਾਰੀ ਦੀ ਕੋਈ ਸਾਰ ਨਹੀਂ ਲਈ ਗਈ। ਅਰਸ਼ਦੀਪ ਮੁਤਾਬਕ ਦੇਸ਼ ਦੇ ਬਾਕੀ ਸੂਬਿਆਂ 'ਚ ਕਿੱਕ ਬਾਕਸਿੰਗ ਨੂੰ ਮਾਨਤਾ ਦਿੱਤੀ ਗਈ ਹੈ ਜਦਕਿ ਪੰਜਾਬ 'ਚ ਇਸ ਖੇਡ ਨੂੰ ਮਾਨਤਾ ਨਹੀਂ ਦਿੱਤੀ ਗਈ। ਅਰਸ਼ਦੀਪ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਆਪਣੇ ਮਾਂ-ਬਾਪ ਦੇ ਖਰਚੇ 'ਤੇ ਹੀ ਨੈਸ਼ਨਲ ਪੱਧਰ 'ਤੇ ਖੇਡਦਾ ਰਿਹਾ ਹੈ ਪਰ ਉਸ ਦੇ ਮਾਪੇ ਉਸ ਨੂੰ ਵਿਦੇਸ਼ ਭੇਜਣ 'ਚ ਅਸਮਰਥ ਹਨ। ਅਰਸ਼ਦੀਪ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਸ ਦੀ ਸਹਾਇਤਾ ਨਹੀਂ ਕਰਦੀ ਤਾਂ ਉਸ ਨੂੰ ਕਿਸੇ ਹੋਰ ਸੂਬੇ ਵਲੋਂ ਖੇਡਣ ਲਈ ਮਜ਼ਬੂਰ ਹੋਣਾ ਪਵੇਗਾ।

PunjabKesari

ਫਿਲਹਾਲ ਇਸ ਮਾਮਲੇ 'ਤੇ ਬੋਲਦਿਆਂ ਘਨਸ਼ਾਮ ਥੋਰੀ ਨੇ ਕਿਹਾ ਕਿ ਅਸੀਂ ਅਰਸ਼ਦੀਪ ਦੀ ਫਾਇਲ ਲੈ ਕੇ ਸਰਕਾਰ ਨੂੰ ਭੇਜ ਦਿੱਤੀ  ਹੈ, ਜੋ ਵੀ ਸਰਕਾਰ ਵਲੋਂ ਸਹਾਇਤਾ ਰਾਸ਼ੀ ਆਵੇਗੀ ਉਹ ਖਿਡਾਰੀ ਨੂੰ ਦੇ ਦਿੱਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਹੋਣਹਾਰ ਖਿਡਾਰੀ ਦੀ ਮਦਦ ਕਰਦੀ ਹੈ ਜਾਂ ਇਹ ਖਿਡਾਰੀ ਆਪਣਾ ਸੂਬਾ ਛੱਡ ਕਿਸੇ ਹੋਰ ਸੂਬੇ ਵੱਲ ਪਲਾਇਨ ਕਰਨ ਲਈ ਮਜ਼ਬੂਰ ਹੋਵੇਗਾ।

PunjabKesari


author

cherry

Content Editor

Related News