ਸੰਗਰੂਰ ਜ਼ਿਲ੍ਹੇ ’ਚ ਬੇਕਾਬੂ ਹੋਇਆ ਕੋਰੋਨਾ, ਹੋਰ ਨਵੇਂ ਮਾਮਲੇ ਆਏ ਸਾਹਮਣੇ
Thursday, Apr 15, 2021 - 05:06 PM (IST)
ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਕਰਕੇ ਮੌਤਾਂ ਦਾ ਹੋਣਾ ਲਗਾਤਾਰ ਜਾਰੀ ਹੈ ਅਤੇ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ਰੁਕਣ ਦਾ ਨਹੀਂ ਲੈ ਰਹੀਆਂ। ਜ਼ਿਲ੍ਹਾ ਸੰਗਰੂਰ ਵਿੱਚ ਧੜਾਧੜ ਪਾਜ਼ੇਟਿਵ ਕੇਸ ਆ ਰਹੇ ਹਨ ਅਤੇ ਜੇਕਰ ਰਫ਼ਤਾਰ ਇਹੀ ਰਹੀ ਤਾਂ ਜ਼ਿਲ੍ਹੇ ਦੇ ਹਾਲਾਤ ਕੋਰੋਨਾ ਨੂੰ ਲੈ ਕੇ ਗੰਭੀਰ ਹੋ ਸਕਦੇ ਹਨ। ਅੱਜ ਜ਼ਿਲ੍ਹੇ ਦੇ ’ਚ ਇਕ ਮਰਦ ਅਤੇ ਇੱਕ ਜਨਾਨੀ ਕੋਰੋਨਾ ਕਰਕੇ ਮੌਤ ਦੇ ਮੂੰਹ ਜਾ ਪਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਤਲਵੰਡੀ ਸਾਬੋਂ ਵਿਖੇ ਨਿਹੰਗ ਸਿੰਘਾਂ ਵਲੋਂ ਸਿੱਖ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਵੀਡੀਓ)
ਜਾਣਕਾਰੀ ਅਨੁਸਾਰ ਬਲਾਕ ਸੰਗਰੂਰ ਦੀ ਇੱਕ 60 ਸਾਲਾ ਅਤੇ ਜਨਾਨੀ ਅਤੇ ਬਲਾਕ ਮਾਲੇਰਕੋਟਲਾ ਦਾ ਇੱਕ 64 ਸਾਲਾ ਵਿਅਕਤੀ ਕੋਰੋਨਾ ਨੇ ਨਿਗਲ ਲਿਆ ਹੈ। ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੁਣ ਤੱਕ ਮੌਤਾਂ ਦੀ ਗਿਣਤੀ ਕੁੱਲ 264 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 21, ਧੂਰੀ ’ਚ 7, ਸਿਹਤ ਬਲਾਕ ਲੌਂਗੋਵਾਲ 'ਚ 6 ਕੇਸ, ਸੁਨਾਮ ਵਿੱਚ 7, ਮਾਲੇਰਕੋਟਲਾ ਵਿੱਚ 10, ਕੌਹਰੀਆਂ ਵਿੱਚ 3, ਮੂਣਕ ਵਿਚ 4, ਅਮਰਗੜ੍ਹ 6, ਭਵਾਨੀਗੜ੍ਹ ਵਿੱਚ 3, ਸ਼ੇਰਪੁਰ ਵਿੱਚ 1, ਅਹਿਮਦਗੜ੍ਹ ਵਿੱਚ 4 ਅਤੇ ਫਤਹਿਗੜ੍ਹ ਪੰਜਗਰਾਈਆਂ ਵਿੱਚ 6 ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਅੱਜ ਜ਼ਿਲ੍ਹੇ ਵਿੱਚ ਕੁੱਲ 78 ਵਿਅਕਤੀ ਪਾਜ਼ੇਟਿਵ ਆਏ ਹਨ, ਜ਼ਿਲ੍ਹੇ ’ਚ ਹੁਣ ਤੱਕ ਕੁੱਲ 6483 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 5659 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 560 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 03 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ: 'ਲਵ' ਨੇ 65 ਲੱਖ ਖ਼ਰਚ ਕੇ ਆਸਟ੍ਰੇਲੀਆ ਭੇਜੀ ਪਤਨੀ, ਹੁਣ ਪਤੀ ਨੂੰ ਸੱਦਣ ਦੀ ਬਜਾਏ ਤੋੜਿਆ ਨਾਤਾ
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 6483
ਐਕਟਿਵ ਕੇਸ 560
ਠੀਕ ਹੋਏ 5659
ਮੌਤਾਂ 264