ਸੰਗਰੂਰ ''ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ

Wednesday, May 27, 2020 - 09:43 AM (IST)

ਸੰਗਰੂਰ ''ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ

ਸੰਗਰੂਰ (ਬੇਦੀ) : ਸੰਗਰੂਰ 'ਚ ਕੋਰੋਨਾ ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਦੋਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਬਲਾਕ ਮੂਣਕ ਨਾਲ ਸਬੰਧਤ ਹਨ।ਜਾਣਕਾਰੀ ਅਨੁਸਾਰ ਮੂਣਕ ਸਿਵਲ ਹਸਪਤਾਲ ਦੇ ਨੇੜੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੈਂਪਲ ਲੈਣ ਤੋਂ ਬਾਅਦ ਇਨ੍ਹਾਂ ਨੂੰ ਹੋਮ ਕੁਆਰੰਟਾਇਨ 'ਚ ਰੱਖਿਆ ਗਿਆ ਸੀ ਅਤੇ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ 'ਚ ਸਿਫਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਜੂਨ-ਜੁਲਾਈ ਫਿਰ ਗ੍ਰਹਿਣਾਂ ਦੀ ਲਪੇਟ 'ਚ, ਹੋਰ ਵਧੇਗਾ ਕੋਰੋਨਾ ਦਾ ਕਹਿਰ

ਜ਼ਿਕਰਯੋਗ ਸੰਗਰੂਰ ਜ਼ਿਲੇ 'ਚ ਹੁਣ ਤੱਕ ਕੋਰੋਨਾ ਦੇ 94 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ 'ਚੋਂ 91 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਜ਼ਿਲੇ 'ਚ ਹੁਣ 3 ਐਕਟਿਵ ਕੇਸ ਹਨ।

ਇਹ ਵੀ ਪੜ੍ਹੋ : ਚੌਥੀ ਵਾਰ 10ਵੀਂ ’ਚੋਂ ਫੇਲ ਹੋਣ ਦੇ ਡਰ ਕਾਰਨ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ


author

Baljeet Kaur

Content Editor

Related News