ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਕੈਬਨਿਟ 'ਚ ਸਥਾਨ ਮਿਲਣ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ
Saturday, Sep 25, 2021 - 03:18 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਤੀਜੇ ਵਾਰ ਵਿਧਾਇਕ ਬਣੇ ਸੰਗਤ ਸਿੰਘ ਗਿਲਜੀਆਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਸਥਾਨ ਮਿਲਿਆ ਹੈ | ਜਿਸ ਦੇ ਚਲਦਿਆਂ ਹਲਕਾ ਵਾਸੀਆਂ ਅਤੇ ਕਾਂਗਰਸ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਖ਼ੁਸ਼ਖ਼ਬਰੀ ਮਿਲਦੇ ਹੀ ਵਰਕਰਾਂ ਦਾ ਬਲਾਕ ਕਾਂਗਰਸ ਦਫ਼ਤਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਿਆ। ਵਰਕਰਾਂ ਨੇ ਮਿਠਾਈਆਂ ਵੰਡ ਢੋਲ ਦੀ ਥਾਪ ਵਿੱਚ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਗਿਲਜੀਆਂ ਨੇ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਚੋਣ
ਜ਼ਮੀਨ ਨਾਲ ਜੁੜੇ ਮਜ਼ਬੂਤ ਜਨ ਆਧਾਰ ਵਾਲੇ ਆਗੂ ਗਿਲਜੀਆਂ ਪਹਿਲੀ ਵਾਰ 2007 ਵਿੱਚ ਆਜ਼ਾਦ ਚੋਣ ਲੜ ਕੇ ਵੱਡੀ ਲੀਡ ਨਾਲ ਵਿਧਾਇਕ ਬਣੇ। ਫਿਰ ਸਾਲ 2012 ਅਤੇ ਫਿਰ 2017 ਕਾਂਗਰਸ ਪਾਰਟੀ ਤੋਂ ਚੋਣ ਲੜ ਕੇ ਤੀਜੀ ਵਾਰ ਵਿਧਾਇਕ ਬਣੇ ਗਿਲਜੀਆਂ ਦੋਆਬਾ ਦੇ ਮੋਹਰੀ ਆਗੂ ਵਜੋਂ ਉਭਰੇ। ਹਾਲ ਹੀ ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਵੱਡੀ ਅਹਿਮ ਜਿੰਮੇਵਾਰੀ ਸੌਂਪਦੇ ਹੋਏ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਜਲੰਧਰ: ਰਿਟਾਇਰਡ ਪੁਲਸ ਮੁਲਾਜ਼ਮ ਪ੍ਰੇਮਿਕਾ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਤੇ ਧੀ ਨੇ ਰੰਗੇ ਹੱਥੀਂ ਫੜਿਆ
ਸਰਪੰਚੀ ਤੋਂ ਸ਼ੁਰੂ ਕੀਤੀ ਸੀ ਸਿਆਸਤ ਦੀ ਸ਼ੁਰੂਆਤ
ਗਿਲਜੀਆਂ ਨੇ ਸਰਪੰਚੀ ਤੋਂ ਰਾਜਨੀਤਿਕ ਜੀਵਨ ਸ਼ੁਰੂ ਕਰਕੇ ਵਿਧਾਨ ਸਭਾ ਦੀ ਪਹਿਲੀ ਚੋਣ 2002 ਵਿਚ ਲੜੀ ਸੀ, ਜਿਸ ਵਿੱਚ ਉਹ ਵੋਟਾਂ ਦੇ ਬਹੁਤ ਘੱਟ ਅੰਤਰ ਨਾਲ ਹਾਰ ਗਏ ਸਨ ਪਰ ਉਨ੍ਹਾਂ ਨੇ ਲੋਕਾਂ ਦੀ ਸੇਵਾ ਦਾ ਮਿਸ਼ਨ ਜਾਰੀ ਰੱਖਿਆ। ਬੀ. ਸੀ. ਵਰਗ ਦੀ ਨੁਮਾਇੰਦਗੀ ਕਰਨ ਵਾਲੇ ਗਿਲਜੀਆਂ ਦੇ ਭਰਾ ਮਹਿੰਦਰ ਸਿੰਘ ਗਿਲਜੀਆਂ ਵੀ ਅਮਰੀਕਾ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਨ ਅਤੇ ਗਾਂਧੀ ਪਰਿਵਾਰ ਦੇ ਨਜ਼ਦੀਕੀ ਹਨ। ਗਿਲਜੀਆਂ ਪੇਸ਼ੇ ਵਜੋਂ ਕਿਸਾਨ ਹਨ ਅਤੇ ਉਨ੍ਹਾਂ ਦੇ ਭਰਾ ਅਤੇ ਦੋ ਪੁੱਤਰਾਂ ਦਾ ਅਮਰੀਕਾ ਵਿੱਚ ਵੱਡਾ ਕਾਰੋਬਾਰ ਹੈ। ਇਸ ਦੌਰਾਨ ਵਰਕਰਾਂ ਅਤੇ ਹਲਕਾ ਵਾਸੀਆਂ ਵੱਲੋਂ ਵਿਧਾਇਕ ਗਿਲਜੀਆਂ ਨੂੰ ਸ਼ੁੱਭਕਾਮਨਾਵਾ ਦੇਣ ਦਾ ਸਿਲਸਿਲਾ ਜਾਰੀ ਹੈ।
ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ