ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ''ਚ ਨਿੱਤਰੀਆਂ ਅਬੋਹਰ ਇਲਾਕੇ ਦੀਆਂ ਸੰਗਤਾਂ

Monday, Mar 02, 2020 - 09:18 PM (IST)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ''ਚ ਨਿੱਤਰੀਆਂ ਅਬੋਹਰ ਇਲਾਕੇ ਦੀਆਂ ਸੰਗਤਾਂ

ਅਬੋਹਰ, (ਸੁਨੀਲ)— ਗੁਰਦੁਆਰਾ ਪ੍ਰਮੇਸ਼ਰ ਦੁਆਰ ਸੇਵਕ ਜਥਾ ਅਬੋਹਰ ਅਤੇ ਗੁਰੂ ਤੇਗ ਬਹਾਦਰ ਸੇਵਾ ਸੋਸਾਇਟੀ ਅਬੋਹਰ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਬੀਤੀ ਸ਼ਾਮ ਸਥਾਨਕ ਨਹਿਰੂ ਪਾਰਕ 'ਚ ਹੋਈ। ਇਸ ਦੌਰਾਨ ਹਾਜ਼ਰ ਸੰਗਤਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨਾਲ ਖੜ੍ਹਨ ਦਾ ਅਹਿਦ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਮੁਖੀ ਐਡਵੋਕੇਟ ਤੇਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਿਛਲੇ ਕੁਝ ਸਾਲਾਂ ਤੋਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਪ੍ਰਚਾਰ ਤੋਂ ਪੁਜਾਰੀਵਾਦ ਅਤੇ ਸੰਪ੍ਰਦਾਈਆਂ ਨੂੰ ਤਕਲੀਫ ਹੋ ਰਹੀ ਹੈ। ਧਰਮ ਦੀ ਆੜ ਹੇਠ ਧੰਦਾ ਕਰਨ ਵਾਲਾ ਪੁਜਾਰੀ ਲਾਣਾ ਢੱਡਰੀਆਂ ਵਾਲੇ ਦੇ ਦੀਵਾਨ ਰੋਕਣ 'ਤੇ ਉਤਾਰੂ ਰਿਹਾ, ਜਦਕਿ ਦੇਸ਼ ਦੇ ਸੰਵਿਧਾਨ ਮੁਤਾਬਕ ਵੀ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ। ਕਿਸੇ ਵੀ ਤਰ੍ਹਾਂ ਦਾ ਟਕਰਾਅ ਜਾਂ ਜਾਨੀ ਨੁਕਸਾਨ ਨਾ ਹੋਵੇ, ਇਸ ਲਈ ਭਾਈ ਰਣਜੀਤ ਸਿੰਘ ਨੇ ਆਪਣੇ ਅਗਲੇ 6 ਮਹੀਨਿਆਂ ਦੇ ਦੀਵਾਨ ਰੱਦ ਕਰ ਦਿੱਤੇ ਹਨ। ਇਨ੍ਹਾਂ ਦੀਵਾਨਾਂ ਦੇ ਵਿਚ ਮਲੋਟ, ਅਬੋਹਰ ਅਤੇ ਮੰਡੀ ਲਾਧੂਕਾ ਵਿਖੇ ਆਉਣ ਵਾਲੇ ਕੁਝ ਦਿਨਾਂ 'ਚ ਸਮਾਗਮ ਹੋਣੇ ਸਨ, ਜਿਨ੍ਹਾਂ ਦੀਆਂ ਤਿਆਰੀਆਂ ਸੰਗਤਾਂ ਵੱਲੋਂ ਆਰੰਭ ਕਰ ਦਿੱਤੀਆਂ ਗਈਆਂ ਸਨ ਪਰ ਪੁਜਾਰੀਆਂ ਅਤੇ ਟਕਸਾਲੀਆਂ ਦੀ ਗੁੰਡਾਗਰਦੀ ਕਾਰਣ ਸੰਗਤਾਂ 'ਚ ਭਾਰੀ ਗੁੱਸਾ ਹੈ। ਹੁਣ ਭਾਈ ਰਣਜੀਤ ਸਿੰਘ ਨੇ ਸਮੁੱਚੀਆਂ ਸੰਗਤਾਂ ਸਾਹਮਣੇ ਟੀ. ਵੀ. 'ਤੇ ਸਵਾਲ-ਜਵਾਬ ਕਰਨ ਦਾ ਜਥੇਦਾਰ ਅਤੇ ਟਕਸਾਲੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ, ਜਦਕਿ ਹੁਣ ਉਕਤ ਲਾਣਾ ਵਿਚਾਰ ਕਰਨ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸਮੁੱਚੀ ਸੰਗਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਲਏ ਗਏ ਫੈਸਲੇ ਨਾਲ ਖੜ੍ਹੀ ਹੈ ਅਤੇ ਮੰਗ ਕਰਦੀ ਹੈ ਕਿ ਧਰਮ ਦੀ ਆੜ ਹੇਠ ਗੁੰਡਾਗਰਦੀ ਕਰਨ ਵਾਲੇ ਗੁੰਡਿਆਂ 'ਤੇ ਨਕੇਲ ਕੱਸ ਕੇ ਹਰ ਇਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਦਿੱਤਾ ਜਾਵੇ। ਇਸ ਮੌਕੇ ਐਡਵੋਕੇਟ ਤੇਜਿੰਦਰ ਸਿੰਘ ਖਾਲਸਾ, ਸੁਖਦੀਪ ਸਿੰਘ, ਸੁਖਜਿੰਦਰ ਸਿੰਘ ਰਾਜਨ, ਵਿਨੇ ਪ੍ਰਤਾਪ ਸਿੰਘ ਖਾਲਸਾ, ਪਰਮਿੰਦਰ ਸਿੰਘ ਪੰਮਾ ਖਾਲਸਾ, ਗੁਰਸ਼ਰਨ ਸਿੰਘ, ਭਾਈ ਗੁਰਤੇਜ ਸਿੰਘ, ਹਰਮਿੰਦਰ ਸਿੰਘ, ਜਗਜੀਤ ਸਿੰਘ ਕੇਰਾਖੇੜਾ, ਪਰਮਜੀਤ ਸਿੰਘ ਗੋਬਿੰਦਗੜ੍ਹ, ਕੁਲਬੀਰ ਸਿੰਘ ਅਜੀਮਗੜ੍ਹ, ਮਾਨ ਸਿੰਘ, ਤਰਸੇਮ ਸਿੰਘ ਧਰਾਗਵਾਲਾ, ਬਲਜਿੰਦਰ ਸਿੰਘ ਗੋਬਿੰਦਗੜ੍ਹ, ਸੁਰਿੰਦਰ ਸਿੰਘ ਧਰਾਂਗਵਾਲਾ, ਭੁਪਿੰਦਰ ਸਿੰਘ ਪੋਜੀ, ਨਵਨੀਤ ਸਿੰਘ ਬਾਂਡੀਵਾਲਾ, ਤੇਜਵੀਰ ਸਿੰਘ ਜੰਡਵਾਲਾ, ਸੁਖਜੀਤ ਸਿੰਘ ਦਾਨੇਵਾਲੀਆ, ਅਜੈਬ ਸਿੰਘ ਆਲਮਗੜ੍ਹ, ਗੁਰਮੀਤ ਸਿੰਘ ਢਾਣੀ ਸੁੱਚਾ ਸਿੰਘ, ਅਜੈਬ ਸਿੰਘ ਆਲਮਗੜ੍ਹ, ਅਵਤਾਰ ਸਿੰਘ ਡੰਗਰ ਖੇੜਾ, ਸਰਬਜੀਤ ਸਿੰਘ ਬੁਰਜ ਮੁਹਾਰ, ਹਰਮਨਪ੍ਰੀਤ ਸਿੰਘ, ਇੰਦਰ ਸਿੰਘ ਭੰਗਾਲਾ, ਰੰਗਾ ਚਲਾਣਾ, ਜਸਵਿੰਦਰ ਸਿੰਘ ਜੰਮੂ ਬਸਤੀ, ਹਰਪ੍ਰੀਤ ਸਿੰਘ, ਸਤਿੰਦਰ ਕੌਰ, ਰਾਜਿੰਦਰ ਕੌਰ, ਕਰਮਪਾਲ ਸਿੰਘ ਗੋਬਿੰਦਗੜ੍ਹ, ਮਲਕੀਤ ਸਿੰਘ, ਪਾਲ ਸਿੰਘ ਗੋਬਿੰਦਗੜ੍ਹ, ਸੁਖਦੇਵ ਸਿੰਘ ਬਹਾਦਰ ਖੇੜਾ, ਸ਼ਮਿੰਦਰ ਸਿੰਘ ਸ਼ਾਮਕੋਟ ਆਦਿ ਹਾਜ਼ਰ ਸਨ।


author

KamalJeet Singh

Content Editor

Related News