ਕਾਂਗਰਸ ਦੀ ਸ਼ਹਿ ''ਤੇ ਸ਼ਾਹਕੋਟ ''ਚ ਰੇਤ ਮਾਈਨਿੰਗ ਜ਼ੋਰਾਂ ''ਤੇ : ਥਿੰਦ
Tuesday, Mar 13, 2018 - 01:31 PM (IST)

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੇ ਆਗੂਆਂ ਡਾ. ਅਮਰਜੀਤ ਸਿੰਘ ਥਿੰਦ ਅਤੇ ਐੱਚ. ਐੱਸ. ਵਾਲੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ 'ਤੇ ਦੋਸ਼ ਲਾਏ ਹਨ ਕਿ ਸ਼ਾਹਕੋਟ ਵਿਚ ਕਾਂਗਰਸ ਦੀ ਸ਼ਹਿ 'ਤੇ ਉਸ ਦੇ ਆਪਣੇ ਆਗੂ ਹੀ ਨਾਜਾਇਜ਼ ਰੇਤਾ ਦੀ ਮਾਈਨਿੰਗ ਕਰਵਾ ਰਹੇ ਹਨ, ਜਿਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਕੈਪਟਨ ਜਾਣਦੇ ਹਨ ਕਿ ਉਨ੍ਹਾਂ ਦੇ ਆਪਣੇ ਆਗੂਆਂ ਦਾ ਹੀ ਸ਼ਾਹਕੋਟ 'ਚ ਕਿੰਨਾ ਵਿਰੋਧ ਹੈ, ਇਸ ਲਈ ਉਹ ਰੈਲੀ ਸ਼ਾਹਕੋਟ ਦੀ ਥਾਂ ਨਕੋਦਰ 'ਚ ਕਰਵਾ ਰਹੇ ਹਨ। ਇਸ ਮੌਕੇ ਵਾਲੀਆ ਨੇ ਕਿਹਾ ਕਿ ਸ਼ਾਹਕੋਟ ਦੇ ਕਈ ਪਿੰਡਾਂ 'ਚ ਰੋਜ਼ਾਨਾ ਕਈ ਟਰੱਕ ਭਰ ਕੇ ਰੇਤਾ ਕੱਢੀ ਜਾ ਰਹੀ ਹੈ, ਜਿਸ ਕਾਰਨ ਇਲਾਕੇ ਦਾ ਸਾਰਾ ਨਹਿਰੀ ਸਿਸਟਮ ਤੇ ਖੇਤੀ ਸਿਸਟਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਹੈਲੀਕਾਪਟਰ 'ਚ ਸ਼ਾਹਕੋਟ ਦਾ ਚੱਕਰ ਵੀ ਲਾਉਣ ਤੇ ਇਥੋਂ ਨਾਜਾਇਜ਼ ਮਾਈਨਿੰਗ ਬੰਦ ਕਰਵਾਈ ਜਾਵੇ।