ਸਾਂਪਲਾ ਤੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

Friday, May 04, 2018 - 03:48 AM (IST)

ਹੁਸ਼ਿਆਰਪੁਰ,  (ਘੁੰਮਣ)-  ਕਾਂਗਰਸ ਸੇਵਾ ਦਲ ਦੇ ਸ਼ਹਿਰੀ ਪ੍ਰਧਾਨ ਅਕਾਸ਼ ਸ਼ਰਮਾ (ਗੋਲਡੀ) ਦੀ ਅਗਵਾਈ 'ਚ ਨੌਜਵਾਨਾਂ ਨੇ ਭਾਜਪਾ ਦਫ਼ਤਰ ਦੇ ਕੋਲ ਰੈੱਡ ਰੋਡ ਚੌਕ ਵਿਖੇ ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸਾਂਪਲਾ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।  ਇਸ ਮੌਕੇ ਗੋਲਡੀ ਕਮਾਲਪੁਰ ਨੇ ਕਿਹਾ ਕਿ ਇਕ ਵਿਧਾਇਕ ਜਨਤਾ ਦਾ ਚੁਣਿਆ ਹੋਇਆ ਪ੍ਰਤੀਨਿਧ ਹੁੰਦਾ ਹੈ ਅਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ, ਜੋ ਕਿ ਜ਼ਿਲਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਵੀ ਹਨ, ਨੂੰ ਏਅਰਪੋਰਟ ਦੇ ਉਦਘਾਟਨੀ ਸਮਾਰੋਹ ਵਿਚ ਅੰਦਰ ਜਾਣ ਤੋਂ ਰੋਕਣ ਦੀ ਘਟਨਾ ਨਾਲ ਹੁਸ਼ਿਆਰਪੁਰ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਆਦੀਆ ਨੂੰ ਅੰਦਰ ਜਾਣ ਤੋਂ ਰੋਕਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਭਾਵੇਂ ਏਅਰਪੋਰਟ ਦਾ ਦੋਆਬਾ ਹਲਕੇ ਦੇ ਲੋਕਾਂ ਨੂੰ ਲਾਭ ਹੋਵੇਗਾ ਪਰ ਕੇਂਦਰੀ ਰਾਜ ਮੰਤਰੀ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹ ਵੀ ਐੱਮ. ਪੀ. ਹੁਸ਼ਿਆਰਪੁਰ ਤੋਂ ਬਣੇ ਸਨ ਤੇ ਉਸ ਤੋਂ ਬਾਅਦ ਹੀ ਕੇਂਦਰੀ ਮੰਤਰੀ ਬਣੇ। ਉਦਘਾਟਨੀ ਸਮਾਰੋਹ 'ਚ ਹੁਸ਼ਿਆਰਪੁਰ ਦੇ ਲੋਕ ਘੱਟ ਸਨ, ਜਦਕਿ ਜਲੰਧਰ ਦੇ ਲੋਕਾਂ ਨੂੰ  ਪਹਿਲ ਦਿੱਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਨੋਟਿਸ ਲੈਣ ਤੇ ਸ਼੍ਰੀ ਆਦੀਆ ਨੂੰ ਬੇਇੱਜ਼ਤ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੇ ਨਿਰਦੇਸ਼ ਦੇਣ। 
ਇਸ ਮੌਕੇ ਸੰਦੀਪ ਕੁਮਾਰ, ਰਾਜਨ ਕੁਮਾਰ, ਪ੍ਰੀਤਮ ਸਿੰਘ, ਸੰਨੀ ਕੁਮਾਰ, ਗੋਪੀ, ਰਾਜਾ, ਮਿੰਟੂ, ਮੋਨੂੰ, ਚਾਹਤ, ਭਾਰਤ, ਦੀਸ਼ਾ ਕੁਮਾਰ, ਵਿੱਕੀ ਸਿੰਘ, ਮੋਨੂੰ ਕੁਮਾਰ, ਵਿਜੇ ਕੁਮਾਰ, ਪ੍ਰਦੀਪ ਸਿੰਘ, ਦੀਪੂ, ਰਿੰਕਾ, ਗੌਰਵ, ਮਨੀਸ਼ ਆਦਿ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਮੌਜੂਦ ਸਨ। 


Related News