ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਧੜਾਧੜ, ਪ੍ਰਸ਼ਾਸਨ ਖਾਮੋਸ਼

Wednesday, Jul 11, 2018 - 03:59 AM (IST)

ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਧੜਾਧੜ, ਪ੍ਰਸ਼ਾਸਨ ਖਾਮੋਸ਼

ਅੰਮ੍ਰਿਤਸਰ,(ਵਡ਼ੈਚ)- ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲਾ ਪ੍ਰਸ਼ਾਸਨ ਪਾਲੀਥੀਨ ਲਿਫਾਫਿਅਾਂ ਦੀ ਰੋਕਥਾਮ ਕਰਨ ’ਚ ਨਾਕਾਮ ਆ ਰਹੇ ਹਨ। ਕਰੀਬ 3 ਮਹੀਨੇ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਹੋਲਸੇਲ ਦਾ ਵਪਾਰ ਕਰਨ ਵਾਲੇ ਲਿਫਾਫਾ ਵਪਾਰੀਆਂ ਨਾਲ ਪਲਾਸਟਿਕ ਦੇ ਲਿਫਾਫਿਆਂ ਨੂੰ ਹੌਲੀ-ਹੌਲੀ ਬੰਦ ਕਰਨ ਲਈ 15 ਮਈ 2018 ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਮੱਕੀ ਅਤੇ ਆਲੂ ਸਟਾਰਚ ਨਾਲ ਤਿਆਰ ਲਿਫਾਫਿਆਂ ਦਾ ਹੀ ਇਸਤੇਮਾਲ ਕੀਤਾ ਜਾਵੇ ਕਿਉਂਕਿ ਇਹ ਲਿਫਾਫੇ 3 ਮਹੀਨਿਆਂ ਤੋਂ ਬਾਅਦ ਖੁਦ ਹੀ ਮਿੱਟੀ ’ਚ ਮਿੱਟੀ ਹੋ ਜਾਂਦੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਇਨਸਾਨੀ ਜੀਵ-ਜੰਤੂਆਂ ਅਤੇ ਵਾਤਾਵਰਣ ਲਈ ਘਾਤਕ ਪਲਾਸਟਿਕ ਲਿਫਾਫਿਆਂ ਨੂੰ ਖਤਮ ਕਰਨ ਜਾਂ ਘਟਾਉਣÎ ਵਿਚ ਕਾਮਯਾਬ ਨਹੀਂ ਹੋ ਸਕੇ। ਹੋਲਸੇਲ, ਪ੍ਰਚੂਨ ਦੀਆਂ ਦੁਕਾਨਾਂ, ਰੇਹਡ਼ੀਆਂ, ਫਡ਼੍ਹੀਆਂ ਵਾਲੇ ਬੇਖੌਫ ਹੋ ਕੇ ਸ਼ਰੇਆਮ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਕਰ ਰਹੇ ਹਨ।
®ਖਤਰਨਾਕ ਹਨ ਪਲਾਸਟਿਕ ਦੇ ਲਿਫਾਫੇ 
 ਕੂਡ਼ੇ ’ਚ ਜ਼ਿਆਦਾ ਨਜ਼ਰ ਆਉਣ ਵਾਲੇ ਪਲਾਸਟਿਕ ਦੇ ਲਿਫਾਫੇ ਹਰ ਕਿਸੇ ਲਈ ਖਤਰਨਾਕ ਹਨ। ਲਿਫਾਫਿਆਂ ਨੂੰ ਲੱਗੀ ਅੱਗ ’ਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਵਾਤਾਵਰਣ ਲਈ ਨੁਕਸਾਨਦੇਹ ਹੈ, ਉਥੇ ਕਈ ਲੋਕਾਂ ਨੂੰ ਬੀਮਾਰ ਕਰਦਾ ਹੈ। ਸੁਪਰੀਮ ਕੋਰਟ ਨੇ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਤੇ ਪ੍ਰਯੋਗ ਕਰਨ ਦੀ ਰੋਕਥਾਮ ਲਈ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ। ਕਦੀ-ਕਦੀ ਵਿਭਾਗਾਂ ਦੀਆਂ ਟੀਮਾਂ ਕੁਝ ਚਲਾਨ ਕਰਦੀਆਂ ਹਨ ਪਰ ਲਿਫਾਫਿਆਂ ਦੀ ਵਿਕਰੀ ਬੰਦ  ਨਹੀਂ ਹੋ ਸਕੀ।
ਮਾਲ ਭੁਗਤਾਨ ’ਚ ਫਾਡੀ ਕੰਪਨੀਆਂ
 ਜ਼ਿਲਾ ਪ੍ਰਸ਼ਾਸਨ ਨੇ ਕਰੀਬ 3 ਮਹੀਨੇ ਪਹਿਲਾਂ ਬੈਠਕ ਦੌਰਾਨ ਮਿੱਟੀ ’ਚ ਘੁਲਣ ਵਾਲੇ ਕੰਪੋਸਟੇਬਲ ਲਿਫਾਫਿਅਾਂ ਦੇ ਭੁਗਤਾਨ ਲਈ ਚੇਨਈ, ਮੁੰਬਈ, ਪੰਚਕੂਲਾ, ਬੈਂਗਲੁਰੂ ਦੀਆਂ 4 ਕੰਪਨੀਆਂ ਦੀ ਲਿਸਟ ਦਿੱਤੀ ਹੈ। ਇਸ ਤੋਂ ਬਾਅਦ 2 ਹੋਰ ਕੰਪਨੀਆਂ ਵਧਾ ਦਿੱਤੀਆਂ ਗਈਆਂ ਪਰ ਇਹ ਕੰਪਨੀਆਂ ਸਟਾਰਚ ਨਾਲ ਤਿਆਰ ਲਿਫਾਫਿਆਂ ਨੂੰ ਤਿਆਰ ਕਰਨ ਵਿਚ ਅਸਮਰੱਥ ਹਨ। ਕੋਈ ਦੁਕਾਨਦਾਰ ਹਜ਼ਾਰ ਕਿਲੋ ਲਿਫਾਫੇ ਦਾ ਆਰਡਰ ਦਿੰਦੇ ਹਨ ਤਾਂ ਉਸ ਨੂੰ 200 ਜਾਂ 400 ਕਿਲੋ ਲਿਫਾਫੇ ਹੀ ਨਸੀਬ ਹੁੰਦੇ ਹਨ। ਪੂਰਤੀ ਨਾ ਹੋਣ ਕਰ ਕੇ ਦੁਕਾਨਦਾਰ ਪਲਾਸਟਿਕ ਦੇ ਲਿਫਾਫੇ ਵੇਚਣ ਲਈ ਮਜਬੂਰ ਹਨ। 
®®ਸਹਿਯੋਗ ਦੇਣ ਲਈ ਤਿਆਰ ਹਾਂ : ਐਸੋਸੀਏਸ਼ਨ
 ਅੰਮ੍ਰਿਤਸਰ ਡਿਸਪੋਜ਼ੇਬਲ ਲਿਫਾਫਾ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਾਜਨ, ਸਤੀਸ਼ ਮਹਾਜਨ, ਨਰਿੰਦਰ ਮਹਾਜਨ, ਸੋਹਨ ਲਾਲ, ਦਿਨੇਸ਼ ਮਹਾਜਨ ਤੇ ਵਿਪਨ ਮਦਾਨ ਨੇ ਕਿਹਾ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਆਲੂ ਤੇ ਮੱਕੀ ਦੇ ਸਟਾਰਚ ਨਾਲ ਤਿਆਰ ਲਿਫਾਫੇ ਵਿਕਰੀ ਕਰਨ ਲਈ ਸਹਿਯੋਗ ਦੇਣ ਲਈ ਤਿਆਰ ਹਨ, ਜਿਸ ਸਬੰਧੀ ਕੰਪਨੀ ਦੇ ਅਧਿਕਾਰੀ ਆਸ਼ੂਤੋਸ਼ ਨੂੰ ਲਿਫਾਫਿਆਂ ਦੀ ਖਰੀਦਦਾਰੀ ਲਈ ਆਰਡਰ ਵੀ ਦਿੱਤੇ ਗਏ ਪਰ ਬਾਇਓਬੇਸਡ ਲਿਫਾਫੇ ਘੱਟ ਮਾਤਰਾ ਵਿਚ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ 50 ਮਾਈਕਰੋ ਪਲਾਸਟਿਕ ਦੇ ਲਿਫਾਫੇ ਨੂੰ ਇਸਤੇਮਾਲ ਕਰਨ ਲਈ ਸਹਿਮਤੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮੱਕੀ ਤੇ ਆਲੂ ਸਟਾਰਚ ਨਾਲ ਤਿਆਰ ਲਿਫਾਫਿਆਂ ਨੂੰ ਚੂਹਿਆ ਤੋਂ ਬਚਾਉਣ ਲਈ ਬੰਦ ਅਲਮਾਰੀਆਂ ਵਿਚ ਰੱਖਣਾ ਪੈਂਦਾ ਹੈ।
ਲੰਬੇ ਸਮੇਂ ਤੋਂ ਕੀਤੇ ਜਾ ਰਹੇ ਨੇ ਉਪਰਾਲੇ
 ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਸਾਬਕਾ ਮੇਅਰ ਬਖਸ਼ੀ ਰਾਮ ਅਰੋਡ਼ਾ ਤੇ ਕਮਿਸ਼ਨਰ ਸੋਨਾਲੀ ਗਿਰੀ ਨੇ ਨਿਗਮ ਦੀ ਟੀਮ ਸਮੇਤ ਲਾਰੈਂਸ ਰੋਡ ’ਤੇ ਜੂਟ ਬੈਗ ਦੁਕਾਨਦਾਰਾਂ ਨੂੰ ਵੰਡ ਕੇ ਪਲਾਸਟਿਕ ਦੇ ਲਿਫਾਫਿਆਂ ਦਾ ਬਾਈਕਾਟ ਕਰਨ ਦਾ ਸੰਦੇਸ਼ ਵੀ ਦਿੱਤੀ ਸੀ ਪਰ ਅੱਜ ਤੱਕ ਸਭ ਬੇਕਾਰ ਸਾਬਿਤ ਹੋ ਰਿਹਾ ਹੈ। ਜੇਕਰ ਇਸ ਸਬੰਧੀ ਲੋਕ ਅੱਜ ਵੀ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਭਿਆਨਕ ਨਤੀਜੇ ਦੇਖਣ ਨੂੰ ਮਿਲਣਗੇ।
 


Related News