ਪੰਜਾਬ ''ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਪਾੜੇ ਅੰਗ, ਮੁਲਜ਼ਮ ਨੇ ਕੀਤੇ ਹੈਰਾਨੀਜਨਕ ਖੁਲਾਸੇ

Tuesday, Dec 05, 2023 - 05:45 AM (IST)

ਪੰਜਾਬ ''ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਪਾੜੇ ਅੰਗ, ਮੁਲਜ਼ਮ ਨੇ ਕੀਤੇ ਹੈਰਾਨੀਜਨਕ ਖੁਲਾਸੇ

ਖੰਨਾ/ਲੁਧਿਆਣਾ (ਬਿਪਨ) : ਦੋਰਾਹਾ ਦੇ ਪਿੰਡ ਲੰਢਾ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੇ ਘਰ ਅੰਦਰ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਜਦੋਂ ਵਿਅਕਤੀ ਸ਼ਰੇਆਮ ਬੇਅਦਬੀ ਕਰ ਰਿਹਾ ਸੀ ਤਾਂ ਗੁਆਂਢੀਆਂ ਨੇ ਇਸ ਦੀ ਵੀਡੀਓ ਬਣਾ ਕੇ ਇਲਾਕੇ ਦੇ ਸਮਾਜ ਸੇਵਕ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਕੁਝ ਨੌਜਵਾਨ ਮੌਕੇ 'ਤੇ ਪਹੁੰਚ ਗਏ। ਬੇਅਦਬੀ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਥਾਣੇ ਲਿਜਾ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਸਟ ਵਾਂਟੇਡ ਖ਼ਾਲਿਸਤਾਨੀ ਆਗੂ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ 'ਚ ਮੌਤ

ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ (41) ਵਾਸੀ ਲੰਢਾ ਵਜੋਂ ਹੋਈ, ਜਿਸ ਨੇ ਗੁਟਕਾ ਸ੍ਰੀ ਨਿਤਨੇਮ ਸਾਹਿਬ ਦੇ ਅੰਗ ਪਾੜੇ। ਇਸ ਤੋਂ ਬਾਅਦ ਉਸ ਨੇ ਉੱਪਰ ਜੁੱਤੀ ਰੱਖ ਕੇ ਬੇਅਦਬੀ ਕੀਤੀ। ਇਸ ਦੀ ਵੀਡੀਓ ਸੋਸ਼ਲ ਵਰਕਰ ਹਨੀ ਸੇਠੀ ਨੂੰ ਭੇਜੀ ਗਈ ਸੀ। ਹਨੀ ਸੇਠੀ ਆਪਣੀ ਟੀਮ ਸਮੇਤ ਤੁਰੰਤ ਉਥੇ ਪਹੁੰਚੇ ਅਤੇ ਮੌਕੇ 'ਤੇ ਇਕ ਵੀਡੀਓ ਬਣਾਈ ਗਈ, ਜਿਸ ਵਿੱਚ ਦੋਸ਼ੀ ਨੇ ਮੰਨਿਆ ਕਿ ਉਸ ਨੇ ਬੇਅਦਬੀ ਕੀਤੀ ਹੈ। ਗੁੱਸੇ 'ਚ ਆਏ ਨੌਜਵਾਨਾਂ ਨੇ ਮੁਲਜ਼ਮ ਦੀ ਕੁੱਟਮਾਰ ਕਰ ਦਿੱਤੀ। ਹਨੀ ਸੇਠੀ ਨੇ ਵੀਡੀਓ 'ਚ ਸਾਰਾ ਖੁਲਾਸਾ ਕੀਤਾ।

ਇਹ ਵੀ ਪੜ੍ਹੋ : ਬਾਈਕ ਸਵਾਰ ਨੌਜਵਾਨਾਂ ਨੇ ਕਾਂਗਰਸੀ ਆਗੂ 'ਤੇ ਕੀਤਾ ਜਾਨਲੇਵਾ ਹਮਲਾ, ਪੈਸਿਆਂ ਨਾਲ ਭਰਿਆ ਬੈਗ ਖੋਹਿਆ

ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਬੇਅਦਬੀ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਦੋਸ਼ੀ ਮਾਨਸਿਕ ਤੌਰ 'ਤੇ ਰੋਗੀ ਹੈ। ਇਸ ਸਬੰਧੀ ਵੀਡੀਓ ਵਿੱਚ ਇਹ ਸਾਬਤ ਹੋ ਗਿਆ ਸੀ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਨਹੀਂ ਹੈ। ਉਹ ਸਭ ਕੁਝ ਜਾਣਦਾ ਹੈ। ਉਸ ਨੇ ਇਹ ਅਪਰਾਧ ਜਾਣਬੁੱਝ ਕੇ ਕੀਤਾ ਹੈ। ਵੀਡੀਓ 'ਚ ਜਦੋਂ ਮੁਲਜ਼ਮ ਆਪਣਾ ਗੁਨਾਹ ਕਬੂਲ ਕਰ ਰਿਹਾ ਸੀ ਤਾਂ ਉਸ ਤੋਂ ਬੇਅਦਬੀ ਦਾ ਕਾਰਨ ਪੁੱਛਿਆ ਗਿਆ। ਮੁਲਜ਼ਮ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲਾ ਰਹਿੰਦਾ ਹੈ। ਉਸ ਨੂੰ 10 ਸਾਲਾਂ ਤੋਂ ਕੰਮ ਨਹੀਂ ਮਿਲ ਰਿਹਾ ਸੀ। ਉਹ ਰੋਜ਼ਾਨਾ ਪਾਠ ਵੀ ਕਰਦਾ ਸੀ। ਅੱਜ ਉਸ ਨੇ ਗੁੱਸੇ 'ਚ ਆ ਕੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ।

ਮੁਲਜ਼ਮ ਗੁਰਦੀਪ ਸਿੰਘ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪਾੜੇ ਗਏ ਅੰਗਾਂ ਨੂੰ ਮਾਣ-ਸਤਿਕਾਰ ਤੇ ਮਰਿਆਦਾ ਨਾਲ ਇਕੱਠਾ ਕਰਕੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News