ਐੱਸ. ਡੀ. ਐੱਮ. ਵੱਲੋਂ ਪੰਜਾਬ ਰੋਡਵੇਜ਼ ਦੇ ਦਫਤਰ ਦੀ ਅਚਨਚੇਤ ਚੈਕਿੰਗ
Friday, Jul 07, 2017 - 03:17 AM (IST)
ਬਟਾਲਾ, (ਬੇਰੀ, ਸੈਂਡੀ, ਮਠਾਰੂ, ਕਲਸੀ, ਵਿਪਨ, ਭੱਲਾ, ਖੋਖਰ, ਅਸ਼ਵਨੀ, ਯੋਗੀ, ਰਾਘਵ)- ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਵੱਲੋਂ ਅੱਜ ਪੰਜਾਬ ਰੋਡਵੇਜ਼ ਦਫਤਰ ਬਟਾਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਇਸ ਦਫਤਰ ਦੇ 8 ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਅੱਜ ਸਵੇਰੇ 9 ਵਜੇ ਪੰਜਾਬ ਰੋਡਵੇਜ਼ ਬਟਾਲਾ ਦੇ ਦਫਤਰ ਦੀ ਕੀਤੀ ਗਈ ਚੈਕਿੰਗ ਦੌਰਾਨ ਦਫਤਰ ਦੇ ਕਰਮਚਾਰੀ ਐੱਸ. ਪੀ. ਏ. ਤਰਸੇਮ ਸਿੰਘ, ਈ. ਸੀ. ਆਰ. ਪਰਮਜੀਤ ਕੌਰ, ਈ. ਸੀ. ਆਰ. ਪ੍ਰਦੀਪ ਕੁਮਾਰ, ਕਲਰਕ ਅਸ਼ੋਕ ਕੁਮਾਰ, ਕਲਰਕ ਰਜੇਸ਼ ਕੁਮਾਰੀ, ਕਲਰਕ ਕਿਰਨਦੀਪ ਕੌਰ, ਕਲਰਕ ਜਗਦੀਪ ਕੌਰ ਅਤੇ ਕਲਰਕ ਪਰਮਿੰਦਰ ਕੌਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਸਨ। ਇਸ ਤੋਂ ਇਲਾਵਾ ਕਲਰਕ ਮਨੋਜ ਕੁਮਾਰ 12 ਅਪ੍ਰੈਲ 2017 ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਹੈ, ਜਿਸ ਵਿਰੁੱਧ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸੇ ਦਫਤਰ ਦੇ ਸੀਨੀਅਰ ਸਹਾਇਕ ਗੁਰਦੀਪ ਸਿੰਘ ਤੇ ਕਲਰਕ ਕਮਲਪ੍ਰੀਤ ਕੌਰ ਦੀ ਪੂਰੇ ਦਿਨ ਦੀ ਛੁੱਟੀ ਰਜਿਸਟਰ 'ਚ ਮੌਜੂਦ ਸੀ।
