ਦਿਹਾਤੀ ਪੁਲਸ ਨੇ ਸਰਚ ਆਪ੍ਰੇਸ਼ਨ ਦੌਰਾਨ ਡਰੋਨ ਰਾਹੀਂ ਸੁੱਟੇ ਹਥਿਆਰ ਕੀਤੇ ਬਰਾਮਦ, ਕਾਬੂ ਕੀਤੇ 4 ਸ਼ੱਕੀ ਮੁਲਜ਼ਮ
Thursday, Aug 11, 2022 - 10:49 AM (IST)
ਅੰਮ੍ਰਿਤਸਰ (ਅਰੁਣ) - ਦਿਹਾਤੀ ਪੁਲਸ ਵਲੋਂ ਸਰਹੱਦੀ ਇਲਾਕੇ ਲੋਪੋਕੇ ਨੇੜੇ ਡਰੋਨ ਰਾਹੀਂ ਸੁੱਟੇ ਹਥਿਆਰ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਲੋਪੋਕੇ ਨੇੜੇ ਕੱਕੜ ਮੰਝ ਇਲਾਕੇ ਵਿਚ ਪੁਲਸ ਪਾਰਟੀ ਵਲੋਂ ਡਰੋਨ ਦੀ ਗਤੀਵਿਧੀ ਨੂੰ ਦੇਖਿਆ ਗਿਆ। ਇਸ ਮਗਰੋਂ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਡਰੋਨ ਰਾਹੀਂ ਸੁੱਟੇ ਗਏ 4 ਪਿਸਟਲ, ਜਿਸ ਵਿਚ 1 ਅਮਰੀਕੀ ਪਿਸਟਲ, 1 ਐੱਫ. ਸੀ. ਪਿਸਟਲ ਤੁਰਕਿਸ ਮੇਡ, 2 ਬੇਨਾਮੀ ਪਿਸਟਲ, 8 ਮੈਗਜ਼ੀਨ ਅਤੇ 140 ਕਾਰਤੂਸ 9 ਐੱਮ. ਐੱਮ. ਬਰਾਮਦ ਕੀਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਬੰਧ ਵਿਚ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਪੰਜਾਬ ਭਰ ਵਿਚ ਕਰੀਬ 550 ਕਿਲੋਮੀਟਰ ਦੀ ਬੈਲਟ ਦੇ ਸਰਹੱਦੀ ਇਲਾਕਿਆਂ ਵਿਚ ਪੁਲਸ ਵਲੋਂ ਸਰਹੱਦ ਉੱਪਰ ਹੋਣ ਵਾਲੀ ਕਿਸੇ ਵੀ ਹਰਕਤ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਮੁੱਖ ਮੰਤਰੀ ਮਾਨ ਦਾ PA ਬਣ ਸ਼ਰਾਬੀ ਵਿਅਕਤੀ ਨੇ ਹਸਪਤਾਲ ਸਟਾਫ ਨੂੰ ਮਾਰੇ ਦਬਕੇ, ਕੀਤੀ ਬਦਤਮੀਜ਼ੀ