''ਖਾਲਸਾ ਕੇਅਰ'' ਦੀ ਟੀਮ ਸਦਕਾ ਹੁਣ ਖੁੱਲੇ ਆਸਮਾਨ ਹੇਠ ਨਹੀਂ ਰਹਿਣਗੇ ਹੜ੍ਹ ਪੀੜਤ

Friday, Aug 23, 2019 - 09:51 AM (IST)

''ਖਾਲਸਾ ਕੇਅਰ'' ਦੀ ਟੀਮ ਸਦਕਾ ਹੁਣ ਖੁੱਲੇ ਆਸਮਾਨ ਹੇਠ ਨਹੀਂ ਰਹਿਣਗੇ ਹੜ੍ਹ ਪੀੜਤ

ਰੂਪਨਗਰ (ਸੱਜਣ) - ਰੋਪੜ ਦੇ ਨਾਲ ਲਗਦੇ ਕਈ ਇਲਾਕਿਆਂ 'ਚ ਹੜ੍ਹ ਕਾਰਨ ਘਰੋ ਬੇਘਰ ਹੋਏ ਲੋਕਾਂ ਦੀ ਜਿੱਥੇ ਧਾਰਮਿਕ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮਦਦ ਕੀਤੀ ਜਾ ਰਹੀ ਹੈ, ਉਥੇ '' ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ '' ਦੀ ਤਿਆਰ ਕੀਤੀ '' ਖਾਲਸਾ ਕੇਅਰ '' ਦੀ ਟੀਮ ਨੇ ਪੀੜਤਾਂ ਨੂੰ ਸਿਰ ਢੱਕਣ ਲਈ ਕਰੀਬ 100 ਤੰਬੂਆਂ ਦੀ ਮਦਦ ਕੀਤੀ ਹੈ। ਦਿੱਲੀ ਦੀ ''ਖਾਲਸਾ ਕੇਅਰ'' ਦੀ ਟੀਮ ਨੇ ਇਹ ਮਦਦ ਤਾਂ ਕੀਤੀ ਹੈ ਤਾਂ ਕਿ ਕਰੀਬ 18 ਅਗਸਤ ਤੋਂ ਖੁੱਲੇ ਆਸਮਾਨ ਹੇਠ ਸੜਕਾਂ 'ਤੇ ਦਿਨ-ਰਾਤ ਕੱਟ ਰਹੇ ਗਰੀਬ ਲੋਕਾਂ ਨੂੰ ਸਿਰ ਛੱਕਣ ਲਈ ਛੱਤ ਮਿਲ ਸਕੇ। 

PunjabKesari

ਜਾਣਕਾਰੀ ਅਨੁਸਾਰ ਦਿੱਲੀ ਤੋਂ ਇਹ ਟੀਮ '' ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ '' ਦੇ ਉਪ ਪ੍ਰਧਾਨ ਕੁਲਵੰਤ ਸਿੰਘ ਬਾਠ ਦੀ ਅਗਵਾਈ ਹੇਠ ਤੰਬੂਆਂ ਅਤੇ ਸੁੱਕੀ ਰਸਦ ਦੇ ਦੋ ਟਰੱਕ ਲੈ ਕੇ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚੀ। ਜਿਨ੍ਹਾਂ ਨੇ ਆਪਣੀ ਸ਼ੁਰੂਆਤ ਪਿੰਡ ਫੂਲ ਖੁਰਦ ਤੋਂ ਕੀਤੀ ਗਈ, ਜਿੱਥੇ ''ਖਾਲਸਾ ਕੇਅਰ'' ਟੀਮ ਨੇ ਪੀੜਤਾਂ ਨੂੰ ਚਾਵਲਾਂ ਅਤੇ ਆਟੇ ਦੀਆਂ ਥੈਲੀਆਂ ਦੇ ਨਾਲ-ਨਾਲ ਲੂਣ ਮਿਰਚ, ਮਸਾਲਾ ਅਤੇ ਭਾਂਡੇ ਆਦਿ ਵੰਡੇ ।

'' ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ '' ਦੇ ਉਪ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਸਾਡੀ ਟੀਮ ਨਾਲ ਗੱਲ ਕਰਦੇ ਹੋਏ ਕਿਹਾ ਕਿ '' ਖਾਲਸਾ ਕੇਅਰ ਟੀਮ ਵਲੋਂ ਇਲਾਕੇ ਦੇ ਉਨ੍ਹਾਂ ਲੋਕਾਂ ਦੀ ਇਕ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਦੇ ਪਸ਼ੂ  ਹੜ੍ਹ ਦੇ ਪਾਣੀ 'ਚ ਮਰ ਗਏ ਜਾਂ ਜਿਨ੍ਹਾਂ ਲੋਕਾਂ ਦੇ ਘਰ ਢਹਿ-ਢੇਰੀ ਹੋ ਗਏ। ਪੀੜਤ ਲੋਕਾਂ ਨੇ ਕਿਹਾ ਕਿ ਹੜ੍ਹ ਕਾਰਨ ਉਨ੍ਹਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਹੈ, ਜਿਸ ਨੇ ਉਨ੍ਹਾਂ ਦਾ ਸਭ ਕੁਝ ਬਰਬਾਦ ਕਰ ਦਿੱਤਾ। ਲੋਕਾਂ ਨੇ ਸਰਕਾਰ ਪ੍ਰਤੀ ਰੋਸ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਸਿੱਖ ਸੰਗਤਾਂ ਵਲੋਂ ਲੰਗਰ-ਪਾਣੀ ਦੀ ਸੇਵਾ ਪਹੁੰਚਾਈ ਜਾ ਰਹੀ, ਜਿਸ ਦੇ ਸਹਾਰੇ ਉਹ ਦਿਨ ਕੱਟ ਰਹੇ ਹਨ।


author

rajwinder kaur

Content Editor

Related News