ਰੂਪਨਗਰ ਜ਼ਿਲ੍ਹੇ ''ਚ ਫਟਿਆ ਕੋਰੋਨਾ ਬੰਬ, 31 ਨਵੇਂ ਮਾਮਲੇ ਆਏ ਪਾਜ਼ੇਟਿਵ
Friday, Aug 07, 2020 - 01:53 AM (IST)
ਰੂਪਨਗਰ, (ਵਿਜੇ ਸ਼ਰਮਾ,ਤ੍ਰਿਪਾਠੀ)- ਰੂਪਨਗਰ ਜ਼ਿਲੇ ’ਚ ਵੀਰਵਾਰ ਨੂੰ ਕੋਰੋਨਾ ਦੇ 31 ਪਾਜ਼ੇਟਿਵ ਮਾਮਲੇ ਆਏ ਹਨ ਜਿਸ ਤੋ ਬਾਅਦ ਜਿਲੇ ’ਚ ਹਫੜਾ-ਤਫੜੀ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਬਲਾਕ ਰੂਪਨਗਰ ’ਚ 6, ਸ੍ਰੀ ਚਮਕੌਰ ਸਾਹਿਬ ’ਚ 2, ਨਵਾਂਸ਼ਹਿਰ ਸ੍ਰੀ ਅਨੰਦਪੁਰ ਸਾਹਿਬ ’ਚ 15 ਅਤੇ ਨੰਗਲ ’ਚ 8 ਕੇਸ ਪਾਜ਼ੇਟਿਵ ਆਏ ਹਨ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ 23255 ਟੈਸਟ ਲਏ ਗਏ ਜਿਨ੍ਹਾਂ ’ਚੋਂ 22639 ਕੇਸ ਨੈਗਟਿਵ ਆਏ ਹਨ। ਜਦਕਿ 639 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਜ਼ਿਲੇ ’ਚ 82 ਐਕਟਿਵ ਕੇਸ ਹਨ ਜਦਕਿ 10 ਲੋਕ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ’ਚ ਕੁੱਲ 325 ਕੇਸ ਪਾਜੇਟਿਵ ਪਾਏ ਗਏ ਹਨ ਜਿਨ੍ਹਾਂ ’ਚੋਂ 239 ਦੇ ਕਰੀਬ ਲੋਕ ਠੀਕ ਹੋ ਚੁੱਕੇ ਹਨ।
ਨਵਾਂਸ਼ਹਿਰ 'ਚ ਐੱਸ.ਐੱਚ.ਓ. ਸਣੇ ਜ਼ਿਲੇ ’ਚ ਕੋਰੋਨਾ ਦੇ 15 ਨਵੇਂ ਮਾਮਲੇ
ਨਵਾਂਸ਼ਹਿਰ ਵਿਖੇ ਅੱਜ ਐੱਸ.ਐੱਚ.ਓ. ਔਡ਼ ਅਤੇ ਉਸਦੇ ਡਰਾਈਵਰ ਸਣੇ 15 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐੱਸ.ਐੱਚ.ਓ. ਔਡ਼ ਗੌਰਵ ਧੀਰ ਅਤੇ ਉਨ੍ਹਾਂ ਦਾ ਡਰਾਈਵਰ ਲਖਵਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਇਕ ਪੰਜਾਬੀ ਅਖਬਾਰ (ਜਗ ਬਾਣੀ ਨਹੀਂ) ਦਾ ਰਿਪੋਰਟਰ ਪ੍ਰਦੀਪ ਕੁਮਾਰ ਮੁਕੰਦਪੁਰ, ਜਸਵੀਰ ਰਾਮ ਲਸਾਡ਼ਾ, ਨਰਿੰਦਰ ਕੁਮਾਰ ਹਕੀਮਪੁਰ, ਰਜਨੀ ਬਾਲਾ (41) ਬਲਾਚੌਰ, ਕਲਮਪ੍ਰੀਤ ਕੌਰ (35) ਪਿੰਡ ਟੌਂਸਾ, ਪ੍ਰਿੰਸ ਚੋਪਡ਼ਾ (32) ਰਿਸ਼ੀ ਮੁਹੱਲਾ ਰੇਲਵੇ ਰੋਡ ਨਵਾਂਸ਼ਹਿਰ, ਮਨਦੀਪ ਕੌਰ (25) ਗੌਰਖਪੁਰ, ਮੰਥਨ (21) ਨਵਾਂਸ਼ਹਿਰ, ਦੀਪਾਲੀ (34) ਨਵਾਂਸ਼ਹਿਰ, ਨਿਰਮਲ ਦੇਵੀ (65) ਫਤਿਹ ਨਗਰ, ਕਪਿਲ ਗਾਬਾ ਰੇਲਵੇ ਰੋਡ ਨਵਾਂਸ਼ਹਿਰ, ਜਸਵੀਰ ਹਰੀ ਕ੍ਰਿਸ਼ਨ ਆਦਿ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤਕ ਜ਼ਿਲੇ ’ਚ ਕੁੱਲ 17,846 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 325 ਹੋ ਗਈ ਹੈ, ਜਿਸ ’ਚੋਂ 291 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, 4 ਦੀ ਮੌਤ ਹੋਈ ਹੈ ਅਤੇ 33 ਐਕਟਿਵ ਮਾਮਲੇ ਹਨ।
ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 99 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 16 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਵੱਖ-ਵੱਖ ਆਈਸੋਲੇਸ਼ਨ ਸੈਂਟਰਾਂ ’ਤੇ ਇਲਾਜ ਲਈ ਭੇਜਿਆ ਗਿਆ ਹੈ।
ਪਾਜ਼ੇਟਿਵ ਆਏ ਵਿਅਕਤੀ
ਪ੍ਰਦੀਪ ਕੁਮਾਰ ਮੁਕੰਦਪੁਰ,ਜਸਵੀਰ ਰਾਮ ਲਸਾਡ਼ਾ, ਨਰਿੰਦਰ ਕੁਮਾਰ ਹਕੀਮਪੁਰ, ਰਜਨੀ ਬਾਲਾ (41) ਬਲਾਚੌਰ, ਕਲਮਪ੍ਰੀਤ ਕੌਰ (35) ਪਿੰਡ ਟੌਂਸਾ, ਪ੍ਰਿੰਸ ਚੋਪਡ਼ਾ (32) ਰਿਸ਼ੀ ਮੁਹੱਲਾ ਰੇਲਵੇ ਰੋਡ ਨਵਾਂਸ਼ਹਿਰ, ਮਨਦੀਪ ਕੌਰ (25) ਗੌਰਖਪੁਰ, ਮੰਥਨ (21) ਨਵਾਂਸ਼ਹਿਰ, ਦੀਪਾਲੀ (34) ਨਵਾਂਸ਼ਹਿਰ, ਨਿਰਮਲ ਦੇਵੀ (65) ਫਤਿਹ ਨਗਰ, ਕਪਿਲ ਗਾਬਾ ਰੇਲਵੇ ਰੋਡ ਨਵਾਂਸ਼ਹਿਰ, ਜਸਵੀਰਹਰੀ ਕ੍ਰਿਸ਼ਨ