ਆਰ. ਪੀ. ਐੱਫ. ਦੇ ਸਾਰੇ ਮੁਲਾਜ਼ਮ ਹੋਏ ਕੁਆਰੰਟਾਈਨ, ਪੋਸਟ ਨੂੰ ਕੀਤਾ ਸੀਲ

Friday, May 22, 2020 - 02:53 PM (IST)

ਆਰ. ਪੀ. ਐੱਫ. ਦੇ ਸਾਰੇ ਮੁਲਾਜ਼ਮ ਹੋਏ ਕੁਆਰੰਟਾਈਨ, ਪੋਸਟ ਨੂੰ ਕੀਤਾ ਸੀਲ

ਲੁਧਿਆਣਾ (ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਤਾਇਨਾਤ ਆਰ. ਪੀ. ਐੱਫ. ਅਤੇ ਆਰ. ਐੱਸ. ਪੀ. ਐੱਫ. ਦੇ ਸਾਰੇ ਮੁਲਾਜ਼ਮਾਂ ਨੂੰ ਚੌਕਸੀ ਕਾਰਨ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਸਟਾਫ ਨਾਲ ਆਏ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਸਨ। ਉਸ ਤੋਂ ਬਾਅਦ 18 ਹੋਰ ਮੁਲਾਜ਼ਮ ਪਾਜ਼ੇਟਿਵ ਪਾਏ ਗਏ, ਜਿਸ ਕਾਰਨ ਕੁੱਝ ਮੁਲਾਜ਼ਮਾਂ ਨੇ ਰੇਲਵੇ ਦੇ ਆਲ੍ਹਾ ਅਫਸਰਾਂ ਨੂੰ ਇੰਸਪੈਕਟਰ ਅਨਿਲ ਕੁਮਾਰ ਖਿਲਾਫ ਸ਼ਿਕਾਇਤ ਵੀ ਕੀਤੀ ਪਰ ਇੰਸਪੈਕਟਰ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ। 

ਇਹ ਵੀ ਪੜ੍ਹੋ : ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ 'ਤੇ ਮੰਡਰਾਇਆ ਇਕ ਹੋਰ ਖਤਰਾ

ਸੂਤਰਾਂ ਦਾ ਕਹਿਣਾ ਹੈ ਕਿ ਰੇਲਵੇ ਦੇ ਆਲ੍ਹਾ ਅਫਸਰਾਂ ਨੇ ਮੁਲਾਜ਼ਮਾਂ ਦੀ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਆਰ. ਪੀ. ਐੱਫ. ਦੇ ਕੁੱਝ ਮੁਲਾਜ਼ਮਾਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕਰੀਬ 50 ਮੁਲਾਜ਼ਮਾਂ ਨੂੰ ਹੀ ਕੁਆਰੰਟਾਈਨ ਕਰ ਦਿੱਤਾ। ਉਸ ਤੋਂ ਬਾਅਦ ਆਰ. ਪੀ. ਐੱਫ. ਪੋਸਟ ਨੂੰ ਵੀ ਸੀਲ ਕਰ ਦਿੱਤਾ ਤਾਂ ਕਿ ਕੋਈ ਕੇਸ ਵੱਧ ਨਾ ਸਕੇ। ਜਦਕਿ ਆਲ੍ਹਾ ਅਫਸਰਾਂ ਨੇ ਸੁਰੱਖਿਆ ਨੂੰ ਦੇਖਦੇ ਹੋਏ ਦੂਜੇ ਰੇਲਵੇ ਸਟੇਸ਼ਨਾਂ ਤੋਂ ਮੁਲਾਜ਼ਮ ਮੰਗਵਾ ਕੇ ਡਿਊਟੀ 'ਤੇ ਤਾਇਨਾਤ ਕੀਤਾ ਹੈ। ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਮੁਲਾਜ਼ਮਾਂ ਵੱਲੋਂ ਕੀਤੀ ਗਈ ਸ਼ਿਕਾਇਤ ਕਾਰਨ ਹੀ ਜ਼ਿਆਦਾਤਰ ਮੁਲਾਜ਼ਮ ਕੁਆਰੰਟਾਈਨ ਹੋਏ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੌਰਾਨ ਮੁੱਖ ਮੰਤਰੀ ਵਲੋਂ ਅਗਲੇ ਕੁਝ ਦਿਨਾਂ ਤੱਕ ਪੂਰੀ ਸਾਵਧਾਨੀ ਵਰਤਣ ਦੇ ਹੁਕਮ


author

Gurminder Singh

Content Editor

Related News