ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਦੀ ਜਥੇਦਾਰ ਸਾਹਿਬ ਨੂੰ ਅਪੀਲ, ਗੁਰਪਤਵੰਤ ਪੰਨੂੰ ਨੂੰ ਤਨਖ਼ਾਹੀਆ ਐਲਾਨਿਆ ਜਾਵੇ

Saturday, Sep 30, 2023 - 11:29 PM (IST)

ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਦੀ ਜਥੇਦਾਰ ਸਾਹਿਬ ਨੂੰ ਅਪੀਲ, ਗੁਰਪਤਵੰਤ ਪੰਨੂੰ ਨੂੰ ਤਨਖ਼ਾਹੀਆ ਐਲਾਨਿਆ ਜਾਵੇ

ਜਲੰਧਰ (ਅਨਿਲ ਪਾਹਵਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂੰ ਨੂੰ ਪਾਗਲ, ਪਤਿਤ ਅਤੇ ਪਾਖੰਡੀ ਕਰਾਰ ਦਿੱਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਪੰਨੂ ਨੂੰ ਤਨਖ਼ਾਹੀਆ ਐਲਾਨਿਆ ਜਾਵੇ। ਸੋਸ਼ਲ ਮੀਡੀਆ ’ਤੇ ਆਰ. ਪੀ. ਸਿੰਘ ਨੇ ਲਿਖਿਆ ਕਿ ਸਿੱਖਾਂ ਦੇ ਨਾਲ ਖ਼ਾਲਿਸਤਾਨ ਦਾ ਨਾਂ ਜੋੜ ਕੇ ਸਿੱਖ ਧਰਮ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਲਿਖਿਆ ਹੈ ਕਿ ਪੰਨੂ ਨਾ ਤਾਂ ਸੱਚਾ ਸਿੱਖ ਹੈ ਅਤੇ ਨਾ ਹੀ ਸਿੱਖੀ ਆਚਰਣ ਦੀ ਪਾਲਣਾ ਕਰਦਾ ਹੈ। ਉਹ ਸਿਰਫ ਖ਼ਾਲਿਸਤਾਨ ਦੇ ਨਾਂ ’ਤੇ ਹਿੰਦੂਆਂ ਨੂੰ ਧਮਕਾ ਕੇ ਸਮਾਜ ’ਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - 2 ਅਕਤੂਬਰ ਨੂੰ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ

ਆਰ. ਪੀ. ਸਿੰਘ ਨੇ ਕਿਹਾ ਕਿ ਖ਼ਾਲਿਸਤਾਨ ਕਾਰਨ 80 ਤੇ 90 ਦੇ ਦਹਾਕੇ ’ਚ ਪੰਜਾਬ ਅਤੇ ਦਿੱਲੀ ’ਚ 35 ਹਜ਼ਾਰ ਸਿੱਖ ਜਾਨਾਂ ਗੁਆ ਚੁੱਕੇ ਹਨ। ਇਨ੍ਹਾਂ ਪੰਨੂ ਵਰਗੇ ਪਾਗਲਾਂ ਦੇ ਪਾਗਲਪਨ ਕਾਰਨ ਅਸੀਂ 80 ਅਤੇ 90 ਦੇ ਦਹਾਕੇ ’ਚ ਵਾਲਾ ਕਸ਼ਟ ਦੁਬਾਰਾ ਨਹੀਂ ਝੱਲਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪੰਨੂ ’ਚ ਨਾ ਤਾਂ ਗੁਰਬਾਣੀ, ਨਾ ਗੁਰੂ ਦੀ ਸੋਚ ਅਤੇ ਨਾ ਹੀ ਗੁਰ ਵੀਚਾਰ ਹਨ। ਇਹ ਸਿਰਫ ਕੁਝ ਲੋਕਾਂ ਨੂੰ ਭਰਮਾ ਕੇ ਹੀ ਆਪਣੀ ਦੁਕਾਨ ਚਲਾ ਰਿਹਾ ਹੈ। ਆਈ. ਐੱਸ. ਆਈ ਅਤੇ ਚੀਨ ਤੋਂ ਉਸ ਨੂੰ ਫੰਡਿੰਗ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, ਘੱਟੋ-ਘੱਟ 8 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ

ਆਰ. ਪੀ. ਸਿੰਘ ਨੇ ਕਿਹਾ ਕਿ ਸਿੱਖ ਧਰਮ ਹਮੇਸ਼ਾ ਹੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਾ ਰਿਹਾ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਏਜੰਡੇ ਅਨੁਸਾਰ ਹੀ ਕੰਮ ਕੀਤਾ ਜਾਂਦਾ ਹੈ ਪਰ ਕੀ ਹੁਣ ਪੰਨੂ ਵਰਗੇ ਲੋਕਾਂ ਦੇ ਏਜੰਡੇ ’ਤੇ ਅਮਲ ਕੀਤਾ ਜਾਵੇਗਾ? ਉਨ੍ਹਾਂ ਕਿਹਾ ਕਿ ਪੰਨੂ ਦੇ ਮਾਮਲੇ ’ਚ ਐੱਸ. ਜੀ. ਪੀ. ਸੀ. ਦੀ ਚੁੱਪ ਵੀ ਸਵਾਲਾਂ ਦੇ ਘੇਰੇ ਵਿਚ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News