ਪਿਤਾ ਰੋਜ਼ੀ ਬਰਕੰਦੀ ਦੇ ਹੱਕ ’ਚ ਡੱਟੀ ਧੀ ਖੁਸ਼ਮੇਹਰ ਕੌਰ, ਘਰ ਘਰ ਕਰ ਰਹੀ ਪ੍ਰਚਾਰ

Saturday, Jan 22, 2022 - 05:39 PM (IST)

ਪਿਤਾ ਰੋਜ਼ੀ ਬਰਕੰਦੀ ਦੇ ਹੱਕ ’ਚ ਡੱਟੀ ਧੀ ਖੁਸ਼ਮੇਹਰ ਕੌਰ, ਘਰ ਘਰ ਕਰ ਰਹੀ ਪ੍ਰਚਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਧੀ ਖੁਸ਼ਮੇਹਰ ਕੌਰ ਬਰਕੰਦੀ ਵੀ ਚੌਣ ਪ੍ਰਚਾਰ ਵਿਚ ਡੱਟ ਗਈ ਹੈ। ਖੁਸ਼ਮੇਹਰ ਕੌਰ ਬਰਕੰਦੀ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਡੋਰ ਟੂ ਡੋਰ ਪਿਤਾ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਖੁਸ਼ਮੇਹਰ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕਾਂ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਇਸ ਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਉਨ੍ਹਾਂ ਦੇ ਪਿਤਾ ਦੀ ਜਿੱਤ ਯਕੀਨੀ ਹੈ । ਚੌਣ ਪ੍ਰਚਾਰ ਦੌਰਾਨ ਖੁਸ਼ਮੇਹਰ ਨੇ ਪਿਤਾ ਰੋਜ਼ੀ ਬਰਕੰਦੀ ਵੱਲੋਂ ਹਲਕਾ ਸ੍ਰੀ ਮੁਕਤਸਰ ਸਾਹਿਬ ਲਈ ਕਰਵਾਏ ਕਾਰਜਾਂ ਬਾਰੇ ਜਾਣੂ ਕਰਵਾਇਆ।

ਇਸ ਤੋਂ ਇਲਾਵਾ ਪਤਨੀ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਸ਼੍ਰੋਮਣੀ ਅਕਾਲੀ ਦਲ ਸਮੇਂ ਦਿੱਤੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਉਂਦਿਆਂ ਵੱਖ-ਵੱਖ ਵਾਰਡਾਂ ’ਚ ਡੋਰ ਟੂ ਡੋਰ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਅਕਾਲੀ ਦਲ ਅਤੇ ਬਸਪਾ ਗੱਠਜੋੜ ਸਰਕਾਰ ਬਨਣ ਤੇ ਦਿੱਤੀਆਂ ਜਾਣ ਵਾਲੀਆਂ 13 ਨੁਕਾਤੀ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਸਮੂਹ ਲੋਕਾਂ ਨੂੰ 20 ਫਰਵਰੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਦੇ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਦੀਪ ਕੌਰ ਐੱਮ. ਸੀ, ਨਵਦੀਪ ਕੌਰ, ਪਰਮਜੀਤ ਕੌਰ, ਚਾਂਦ ਰਾਣੀ, ਮੈਰੀ ਕੌਰ, ਨਿਰਮਲ ਸਿੰਘ, ਬੰਟੀ, ੳਪਕਾਰ ਸਿੰਘ ਟੋਨੀ, ਹਰਵਿੰਦਰ ਸਿੰਘ ਮਿੰਕਲ, ਨਾਰੰਗ,ਦਲੀਪ ਸਿੰਘ, ਹਰਬੀਰ ਸਿੰਘ ਬਰਕੰਦੀ,ਦੀਪਕ ਕੁਮਾਰ ਆਦਿ ਹਾਜ਼ਰ ਸਨ |


author

Gurminder Singh

Content Editor

Related News