ਲੋਕ ਇਨਸਾਫ ਪਾਰਟੀ ਚਲਾਏਗੀ ਜਨ ਚੇਤਨਾ ਲਹਿਰ : ਹਰਪ੍ਰਭਮਹਲ ਸਿੰਘ
Monday, Feb 25, 2019 - 03:43 AM (IST)
ਰੋਪੜ (ਤ੍ਰਿਪਾਠੀ) - ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਅਤੇ ਸੂਬੇ ਦੀ ਸਿਆਸੀ ਕਮੇਟੀ ਦੇ ਮੈਂਬਰ ਹਰਪ੍ਰਭਮਹਲ ਸਿੰਘ ਨੇ ਇਕ ਪ੍ਰੈਸ ਕਾਨਫਰੈਂਸ ਰਾਹੀਂ ਕਿਹਾ ਕਿ ਸਰਕਾਰੀ ਦਫਤਰਾਂ ’ਚ ਪਾਏ ਜਾ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਉਨ੍ਹਾਂ ਦੀ ਪਾਰਟੀ ਜਨਤਾ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵਲੋਂ ਲੁਧਿਆਣਾ ’ਚ ਜਿਸ ਤਰ੍ਹਾਂ ਨਾਲ ਸਰਕਾਰੀ ਵਿਭਾਗਾਂ ’ਚ ਪਾਰਦਰਸ਼ਤਾ ਲਿਆਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਠੀਕ ਉਸੇ ਤਰ੍ਹਾਂ ਨਾਲ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਪਰਦਾਫਾਸ਼ ਕਰਕੇ ਜ਼ਿਲੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਯਤਨ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਜਲਦ ਹੀ ਪਾਰਟੀ ਦੀ ਜ਼ਿਲਾ ਕਾਰਜਕਾਰਨੀ ਐਲਾਣੀ ਜਾਵੇਗੀ।
