ਹਰਮੇਸ਼ ਧੀਮਾਨ ਪ੍ਰਧਾਨ ਤੇ ਕੁਲਦੀਪ ਮਿਨਹਾਸ ਚੁਣੇ ਸਕੱਤਰ
Friday, Feb 08, 2019 - 04:26 AM (IST)
ਰੋਪੜ (ਸ਼ਰਮਾ)-ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ ਛੇਵਾਂ ਡੈਲੀਗੇਟ ਇਜਲਾਸ ਯੂਨੀਅਨ ਦਫਤਰ ਨੂੰਹੋਂ ਕਾਲੋਨੀ ’ਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਦੀ ਪ੍ਰਧਾਨਗੀ ਹੋਠ ਹੋਇਆ। ਜਿਸ ’ਚ 200 ਦੇ ਕਰੀਬ ਡੈਲੀਗੇਟ ਸਾਥੀ ਹਾਜ਼ਰ ਸਨ। ਇਸ ਮੌਕੇ ਯੂਨਿਟ ਦੇ ਜੁਆਇੰਟ ਸਕੱਤਰ ਕੁਲਦੀਪ ਸਿੰਘ ਮਿਨਹਾਸ ਵਲੋਂ ਸਕੱਤਰ ਦੀ ਰਿਪੋਰਟ ਪੇਸ਼ ਕਰਦੇ ਅੰਤਰ ਰਾਸ਼ਟਰੀ ਤੇ ਰਾਸ਼ਟਰੀ ਹਾਲਤਾਂ, ਪੰਜਾਬ ਦੀ ਅਜੋਕੀ ਸਥਿਤੀ, ਪਾਵਰਕਾਮ ਤੇ ਟ੍ਰਾਂਸਕੋ ਦੀ ਸਥਿਤੀ, ਜਥੇਬੰਦੀ ਦੇ ਅਗਲੇ ਟੀਚਿਆਂ ਬਾਰੇ ਚਾਨਣਾ ਪਾਇਆ। ਵੇਦ ਪ੍ਰਕਾਸ਼ ਦਿਵੇਦੀ ਨੇ ਵਿੱਤ ਰਿਪੋਰਟ ਪੇਸ਼ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਥਰਮਲ ਕਾਮਿਆਂ ਦੇ ਸਹਿਯੋਗ ਨਾਲ ਜਥੇਬੰਦੀ ਕਰਮਚਾਰੀਆਂ ਦੀਆਂ ਕਈ ਮੰਗਾਂ ਮੰਨਵਾਉਣ ’ਚ ਸਫਲ ਹੋਈ। ਹਰਮੇਸ਼ ਧੀਮਾਨ ਵਲੋਂ ਸੈਂਟਰ ਕਮੇਟੀ ਭੰਗ ਕਰਨ ਉਪਰੰਤ ਹਾਜ਼ਰ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ’ਚ ਹਰਮੇਸ਼ ਸਿੰਘ ਧੀਮਾਨ ਪ੍ਰਧਾਨ, ਸੁਰਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰੇਸ਼ ਪਾਲ ਮੀਤ ਪ੍ਰਧਾਨ, ਸ਼ੇਰ ਬਹਾਦਰ ਖਡ਼ਾ ਮੀਤ ਪ੍ਰਧਾਨ, ਰਾਮ ਸੰਜੀਵਨ ਮੀਤ ਪ੍ਰਧਾਨ, ਕੁਲਦੀਪ ਸਿੰਘ ਮਿਨਹਾਸ ਸਕੱਤਰ, ਬਲਵਿੰਦਰ ਸਿੰਘ ਜੁਆਇੰਟ ਸਕੱਤਰ, ਵੇਦ ਪ੍ਰਕਾਸ਼ ਦਿਵੇਦੀ ਵਿੱਤੀ ਸਕੱਤਰ, ਪੁਸ਼ਪਿੰਦਰ ਸਿੰਘ ਗਿੱਲ ਜੁਆਇੰਟ ਵਿੱਤ ਸਕੱਤਰ, ਸੁਰਿੰਦਰਪਾਲ ਪ੍ਰੈਸ ਸਕੱਤਰ, ਮੇਜਰ ਸਿੰਘ ਦਫਤਰ ਸਕੱਤਰ, ਤਰੁਣ ਲੋਤਰਾ ਜੁਆਇੰਟ ਦਫਤਰ ਸਕੱਤਰ ਤੇ ਸਤਨਾਮ ਸਿੰਘ ਗੁੰਨੋਮਾਜਰਾ ਸਲਾਹਕਾਰ ਚੁਣੇ ਗਏ।
