ਕੇਂਦਰ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰੋੜਾਂ ਦੀ ਲਾਗਤ ਨਾਲ ਬਣੇ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਦੀ ਡਿੱਗੀ ਛੱਤ

Friday, Oct 13, 2023 - 11:52 PM (IST)

ਕੇਂਦਰ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰੋੜਾਂ ਦੀ ਲਾਗਤ ਨਾਲ ਬਣੇ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਦੀ ਡਿੱਗੀ ਛੱਤ

ਅੰਮ੍ਰਿਤਸਰ : 500 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਕੀਤੀ ਗਈ ਸੀ, ਜਿਸ ਵਿੱਚ ਸਟੇਸ਼ਨ ਦਾ ਵੇਟਿੰਗ ਹਾਲ, ਪਲੇਟਫਾਰਮ ਅਤੇ ਸਟੇਸ਼ਨ ਦੀ ਬਾਹਰੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਗਿਆ ਸੀ। ਯਾਤਰੀਆਂ ਦੀ ਸਹੂਲਤ ਲਈ ਕਰੋੜਾਂ ਦੀ ਲਾਗਤ ਨਾਲ ਵੇਟਿੰਗ ਹਾਲ ਵੀ ਬਣਾਇਆ ਗਿਆ ਸੀ। ਕੇਂਦਰ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਬੇਹੱਦ ਮਜ਼ਬੂਤ ਰੇਲਵੇ ਸਟੇਸ਼ਨ ਹੈ ਪਰ ਕੇਂਦਰ ਸਰਕਾਰ ਦੇ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ ਜਦੋਂ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਵੇਟਿੰਗ ਹਾਲ ਦੀ ਛੱਤ ਡਿੱਗ ਗਈ।

ਇਹ ਵੀ ਪੜ੍ਹੋ : ਨਸ਼ੇ 'ਚ ਧੁੱਤ ਪੁਲਸ ਮੁਲਾਜ਼ਮ ਨੇ ਗੁਆ ਲਏ ਹੋਸ਼, ਵੀਡੀਓ ਹੋ ਰਹੀ ਵਾਇਰਲ

ਗਨੀਮਤ ਇਹ ਰਹੀ ਕਿ ਜਦੋਂ ਛੱਤ ਡਿੱਗੀ ਤਾਂ ਹੇਠਾਂ ਕੋਈ ਯਾਤਰੀ ਨਹੀਂ ਬੈਠਾ ਸੀ, ਜਿਸ ਕਰਕੇ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਪਰ ਜਿਸ ਹਿਸਾਬ ਨਾਲ ਛੱਤ ਡਿੱਗੀ, ਉਸ ਤੋਂ ਸਰਕਾਰ ਵੱਲੋਂ ਕੀਤੀ ਸਟੇਸ਼ਨ ਦੀ ਰੈਨੋਵੇਸ਼ਨ 'ਤੇ ਕਈ ਤਰ੍ਹਾਂ ਦੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਜਦੋਂ ਰੇਲਵੇ ਸਟੇਸ਼ਨ 'ਤੇ ਮੌਜੂਦ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੈਮਰੇ ਸਾਹਮਣੇ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਸਟੇਸ਼ਨ ਅਧਿਕਾਰੀ ਵੀ ਇਸ ਬਾਰੇ ਕੁਝ ਨਹੀਂ ਬੋਲੇ।

ਇਹ ਵੀ ਪੜ੍ਹੋ : ਮੰਤਰੀ ਭੁੱਲਰ ਵੱਲੋਂ ਕਰੋੜਾਂ ਦਾ ਘਪਲਾ ਬੇਨਕਾਬ, ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ 'ਤੇ ਡਿੱਗੀ ਗਾਜ

ਜ਼ਿਕਰਯੋਗ ਹੈ ਕਿ 2021 ਦੇ ਨਵੰਬਰ ਮਹੀਨੇ 'ਚ ਇਸ ਰੇਲਵੇ ਸਟੇਸ਼ਨ ਦੇ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਕਿ 2022 ਵਿੱਚ ਪੂਰਾ ਹੋ ਗਿਆ ਸੀ। ਉਸ ਸਮੇਂ 500 ਕਰੋੜ ਰੁਪਏ ਦਾ ਬਜਟ ਇਸ ਸਟੇਸ਼ਨ ਲਈ ਪਾਸ ਕੀਤਾ ਗਿਆ ਸੀ। ਇਕ ਸਾਲ ਬਾਅਦ ਹੀ ਸਟੇਸ਼ਨ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਵੀ ਹੋ ਗਈਆਂ ਹਨ, ਜਿਸ ਕਰਕੇ ਪ੍ਰਸ਼ਾਸਨ ਅਤੇ ਸਟੇਸ਼ਨ ਦੀ ਰੈਨੋਵੇਸ਼ਨ ਕਰਨ ਵਾਲੀ ਕੰਪਨੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਰੇਲਵੇ ਸਟੇਸ਼ਨ ਦੇ ਵੇਟਿੰਗ ਹਾਲ ਦੀ ਛੱਤ ਡਿੱਗਣ ਨਾਲ ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹ ਸਟੇਸ਼ਨ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਜਾਣਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News