ਸ੍ਰੀ ਹਰਿਮੰਦਰ ਸਾਹਿਬ ''ਤੇ 1984 ''ਚ ਕੀਤੀ ਗਈ ਸੈਨਿਕ ਕਾਰਵਾਈ ''ਚ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਸਪਸ਼ਟ ਕਰਨ ਦੀ ਉੱਠੀ ਮੰਗ
Monday, Aug 14, 2017 - 05:54 PM (IST)
ਜਲੰਧਰ(ਸੋਨੂੰ)— ਇੰਗਲੈਂਡ ਤੋਂ ਆਏ ਭਾਰਤੀ ਮੂਲ ਦੇ ਐੱਮ. ਪੀ. ਵਰਿੰਦਰ ਸ਼ਰਮਾ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ, ਜਿਸ 'ਚ ਸ੍ਰੀ ਹਰਿਮੰਦਰ ਸਾਹਿਬ 'ਤੇ 1984 'ਚ ਕੀਤੀ ਗਈ ਸੈਨਿਕ ਕਾਰਵਾਈ 'ਚ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਸਪਸ਼ਟ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨੂੰ 30 ਸਾਲ ਬੀਤ ਚੁੱਕੇ ਹਨ। ਇੰਗਲੈਂਡ ਦੇ ਕਾਨੂੰਨ ਮੁਤਾਬਕ 30 ਸਾਲ ਬਾਅਦ ਆਪਰੇਸ਼ਨ ਬਲੂ ਸਟਾਰ ਤੋਂ ਬਾਬਤ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਨਾਲ ਸੰਬੰਧਤ ਦਸਤਾਵੇਜ਼ ਨੂੰ ਪਬਲਿਕ ਕਰਨਾ ਚਾਹੀਦਾ ਹੈ। ਇਸ ਮੌਕੇ ਇੰਗਲੈਂਡ ਦੇ ਐੱਮ. ਪੀ. ਵਰਿੰਦਰ ਸ਼ਰਮਾ ਅਤੇ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਆਦਮਪੁਰ 'ਚ ਸ਼ੁਰੂ ਕੀਤੀ ਜਾ ਰਹੀ ਕੌਮਾਂਤਰੀ ਫਲਾਈਟਸ ਦਾ ਸੁਆਗਤ ਕੀਤਾ।
