ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਜੋੜੇ ਤੋਂ ਖੋਹ ਲਈ ਗੱਡੀ, ਲੁੱਟ ਕੇ ਲੈ ਗਏ ਸਾਰਾ ਕੁਝ

Wednesday, Jul 10, 2024 - 08:07 AM (IST)

ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਜੋੜੇ ਤੋਂ ਖੋਹ ਲਈ ਗੱਡੀ, ਲੁੱਟ ਕੇ ਲੈ ਗਏ ਸਾਰਾ ਕੁਝ

ਗੁਰਾਇਆ (ਮੁਨੀਸ਼)- ਨੈਸ਼ਨਲ ਹਾਈਵੇ 44 ’ਤੇ ਗੁਰਾਇਆ ’ਚ ਇਕ ਜੋੜੇ ਨੂੰ ਗਨ ਪੁਆਇੰਟ ’ਤੇ ਲੈ ਕੇ ਉਨ੍ਹਾਂ ਦੀ ਗੱਡੀ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਤਿੰਨ ਲੁਟੇਰੇ ਫਰਾਰ ਹੋ ਗਏ। ਇਸ ਸਬੰਧੀ ਵਿਕਰਮ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ (55) ਤੇ ਮਾਤਾ ਸੁਰਜੀਤ ਕੌਰ (53), ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਆ ਰਹੇ ਸਨ, ਜਦੋਂ ਰਾਤ 12 ਵਜੇ ਦੇ ਕਰੀਬ ਉਹ ਗੁਰਾਇਆ ਦੇ ਮਿਲਨ ਪੈਲਸ ਨੇੜੇ ਪੁੱਜੇ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਦੇ ਫਰੰਟ ਸ਼ੀਸ਼ੇ ’ਤੇ ਲੋਹੇ ਦੀ ਰਾਡ ਮਾਰ ਕੇ ਸ਼ੀਸ਼ਾ ਤੋੜਿਆ, ਜਿਸ ਕਰ ਕੇ ਉਹ ਘਬਰਾ ਗਏ।

ਇਹ ਖ਼ਬਰ ਵੀ ਪੜ੍ਹੋ - 'ਹੌਟ ਸੀਟ' ਜਲੰਧਰ ਵੈਸਟ 'ਚ ਸ਼ੁਰੂ ਹੋਈ ਵੋਟਿੰਗ, ਦਾਅ 'ਤੇ ਲੱਗੀ ਦਿੱਗਜ ਲੀਡਰਾਂ ਦੀ ਸਾਖ਼

ਜਦੋਂ ਉਨ੍ਹਾਂ ਨੇ ਗੱਡੀ ਹੌਲੀ ਕੀਤੀ ਤਾਂ ਉਨ੍ਹਾਂ ਨੇ ਗੱਡੀ ਰੋਕ ਲਈ, ਜਿਸ ਤੋਂ ਬਾਅਦ ਲੁਟੇਰਿਆਂ ਨੇ ਮੇਰੇ ਮਾਤਾ-ਪਿਤਾ ਨੂੰ ਗੱਡੀ ’ਚੋਂ ਬਾਹਰ ਕੱਢ ਕੇ ਗਨ ਪੁਆਇੰਟ ’ਤੇ ਲੈ ਲਿਆ ਤੇ ਇਕ ਨੇ ਚਾਕੂ ਰੱਖ ਦਿੱਤਾ। ਲੁਟੇਰੇ ਉਨ੍ਹਾਂ ਕੋਲੋਂ 25000 ਦੀ ਨਕਦੀ ਤੇ ਉਨ੍ਹਾਂ ਦੀ ਚਿੱਟੇ ਰੰਗ ਦੀ ਵੋਲਕਸ ਵੈਗਨਾਰ ਗੱਡੀ ਲੁੱਟ ਕੇ ਫਿਲੌਰ ਸਾਈਡ ਨੂੰ ਫਰਾਰ ਹੋ ਗਏ। ਉਹ ਲਿਫਟ ਲੈ ਕੇ ਫਿਲੌਰ ਤਕ ਆਏ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਉਨ੍ਹਾਂ ਨੂੰ ਫਿਲੌਰ ਤੋਂ ਲੁਧਿਆਣਾ ਲੈ ਕੇ ਗਿਆ।

ਇਹ ਖ਼ਬਰ ਵੀ ਪੜ੍ਹੋ - ਪਿਓ ਦੀ ਮੌਤ ਮਗਰੋਂ ਮਾਂ ਦਾ ਸਹਾਰਾ ਬਣਨ ਵਿਦੇਸ਼ ਜਾਣਾ ਚਾਹੁੰਦੀ ਸੀ ਧੀ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

ਇਸ ਸਬੰਧੀ ਉਨ੍ਹਾਂ ਗੁਰਾਇਆ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਸ ਨੇ ਹਾਈਵੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਕ ਸੀ. ਸੀ. ਟੀ. ਵੀ. ਵਿਚ ਦੋਵੇਂ ਬਜ਼ੁਰਗ ਨਜ਼ਰ ਆ ਰਹੇ ਹਨ, ਜਿਨ੍ਹਾਂ ਕੋਲ ਗੱਡੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਤੇ ਉਹ ਦੋਵੇਂ ਪੈਦਲ ਹੀ ਆ ਰਹੇ ਹਨ, ਜੋ ਟਰੱਕ ਵਾਲੇ ਤੋਂ ਲਿਫਟ ਲੈ ਕੇ ਫਿਲੌਰ ਤਕ ਗਏ ਹਨ। ਪੁਲਸ ਵੱਲੋਂ ਮਨਜੀਤ ਸਿੰਘ ਦੇ ਬਿਆਨਾਂ ’ਤੇ ਵੱਖ-ਵੱਖ ਧਰਾਵਾਂ ਹੇਠ ਅਣਪਛਾਤੇ ਲੁਟੇਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਫਿਲੌਰ ਸਰਵਨਜੀਤ ਸਿੰਘ, ਐੱਸ. ਐੱਚ. ਓ. ਗੁਰਾਇਆ ਰਕੇਸ਼ ਕੁਮਾਰ ਪੁਲਸ ਟੀਮ ਨਾਲ ਮੌਕੇ ’ਤੇ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News