ਰੋਡਵੇਜ਼ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

Friday, Aug 11, 2017 - 02:58 AM (IST)

ਰੋਡਵੇਜ਼ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਰੋਡਵੇਜ਼ ਦੀਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਜੁਆਇੰਟ ਫੋਰਮ ਦੇ ਬੈਨਰ ਹੇਠ ਰੋਡਵੇਜ਼ ਵਰਕਸ਼ਾਪ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ ਪੰਜਾਬ (ਆਜ਼ਾਦ) ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ 'ਚ ਗੇਟ ਰੈਲੀ ਕਰ ਕੇ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂਆਂ ਨੇ ਸਰਕਾਰ ਕੋਲੋਂ ਪੰਜਾਬ ਰੋਡਵੇਜ਼ ਨੂੰ ਬੜ੍ਹਾਵਾ ਦੇਣ ਵਾਲੀ ਨੀਤੀ ਬਣਾਉਣ ਦੀ ਮੰਗ ਕੀਤੀ। 
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਰਜਿੰਦਰ ਸਿੰਘ, ਕਸ਼ਮੀਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਧਿਆਨ ਦਾਸ, ਕਸ਼ਮੀਰ ਸਿੰਘ, ਹਰਜੀਤ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਪੰਜਾਬ 'ਚ ਪਿਛਲੀ ਸਰਕਾਰ ਨੇ ਹੁਣ ਤੱਕ ਪੰਜਾਬ ਰੋਡਵੇਜ਼ ਨੂੰ ਡੁਬਾਉਣ ਲਈ ਹੀ ਨੀਤੀਆਂ ਬਣਾਈਆਂ। ਮੌਜੂਦਾ ਸਰਕਾਰ ਕੋਲੋਂ ਉਮੀਦ ਲਾਈ ਗਈ ਸੀ ਕਿ ਨਵੀਂ ਪਾਲਿਸੀ ਰੋਡਵੇਜ਼ ਨੂੰ ਬੜ੍ਹਾਵਾ ਦੇਣ ਲਈ ਬਣਾਈ ਜਾਵੇਗੀ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਵੀ ਰੋਡਵੇਜ਼ 'ਚ ਪ੍ਰਾਈਵੇਟ ਸਿਸਟਮ ਨੂੰ ਹੀ ਬੜ੍ਹਾਵਾ ਦੇਣ ਲਈ ਨੀਤੀ ਬਣਾਈ ਜਾ ਰਹੀ ਹੈ। 
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੋਡਵੇਜ਼ ਦੇ ਬੇੜੇ 'ਚ ਸ਼ਾਮਲ 593 ਬੱਸਾਂ ਨੂੰ ਕੰਡਮ ਐਲਾਨ ਕੇ ਉਸ ਦੀ ਥਾਂ 300 ਬੱਸਾਂ ਕਿਲੋਮੀਟਰ ਸਕੀਮ ਤੇ 300 ਬੱਸਾਂ ਪਨਬੱਸ 'ਚ ਪਾ ਰਹੀ ਹੈ। ਯੂਨੀਅਨ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਰੀਆਂ 600 ਬੱਸਾਂ ਨੂੰ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਕੀਤਾ ਜਾਵੇ ਤਾਂ ਜੋ ਰੋਡਵੇਜ਼ ਦਾ ਮੁਨਾਫਾ ਹੋਰ ਵਧ ਸਕੇ। 


Related News