ਮੋਗਾ 'ਚ ਵਾਪਰਿਆ ਦਰਦਨਾਕ ਹਾਦਸਾ, ਨਵ-ਵਿਆਹੇ ਜੋੜੇ ਸਣੇ 3 ਦੀ ਮੌਤ, 2 ਜ਼ਖਮੀ
Saturday, Jan 11, 2020 - 07:07 PM (IST)

ਮੋਗਾ (ਵਿਪਨ, ਗੋਪੀ)— ਮੋਗਾ-ਲੁਧਿਆਣਾ ਹਾਈਵੇਅ ਨੇੜੇ ਦਰਦਨਾਕ ਕਾਰ ਹਾਦਸਾ ਵਾਪਰਨ ਕਰਕੇ ਤਿੰਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੋਗਾ ਦੇ ਪਿੰਡ ਮੇਹਨਾ ਕੋਲ ਸਕਾਰਪੀਓ ਗੱਡੀ ਅਤੇ ਇੰਡੀਕਾ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਰਕੇ ਹੋਇਆ, ਜਿਸ 'ਚ ਨਵ ਵਿਆਹੇ ਜੋੜੇ ਸਣੇ ਤਿੰਨ ਦੀ ਮੌਤ ਹੋ ਗਈ ਅਤੇ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫਰ ਕੀਤਾ ਗਿਆ ਹੈ। ਹਾਦਸੇ 'ਚ ਮਾਰੇ ਗਏ ਪਤੀ-ਪਤਨੀ ਸਮੇਤ ਬਜ਼ੁਰਗ ਮਹਿਲਾ ਸ਼ਾਮਲ ਸੀ। ਹਾਦਸੇ 'ਚ ਮਾਰੇ ਗਏ ਪਤੀ-ਪਤਨੀ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਰਾਏਕੋਟ ਅਤੇ ਬਲਵਿੰਦਰ ਕੌਰ ਪਤਨੀ ਰਘੁਵੀਰ ਸਿੰਘ ਵਾਸੀ ਪਿੰਡ ਗਿੱਲ ਵਜੋ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ।