ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਭਾਈ ਰਾਹੁਲ ਸਿੱਧੂ ਦੀ ਸਿਹਤਯਾਬੀ ਲਈ ਹੋ ਰਹੀਆਂ ਅਰਦਾਸਾਂ

Wednesday, Jun 23, 2021 - 06:05 PM (IST)

ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਭਾਈ ਰਾਹੁਲ ਸਿੱਧੂ ਦੀ ਸਿਹਤਯਾਬੀ ਲਈ ਹੋ ਰਹੀਆਂ ਅਰਦਾਸਾਂ

ਸ੍ਰੀ ਮੁਕਤਸਰ ਸਾਹਿਬ (ਰਿਣੀ / ਪਵਨ ): ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਪੁੱਤਰ ਭਾਈ ਰਾਹੁਲ ਸਿੰਘ ਸਿੱਧੂ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ ਅੱਠ ’ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਦੋਸਤਾਂ ਨਾਲ ਇਕ ਦੋਸਤ ਦੀ ਕਾਰ ਚ ਜਾ ਰਹੇ ਸਨ ਕਿ ਜਿਸ ਕਾਰ ’ਚ ਉਹ ਸਵਾਰ ਸਨ ਉਸ ਦੀ ਅਤੇ ਫਾਰਚੂਨਰ ਗੱਡੀ ਦੀ ਆਪਸ ’ਚ  ਟੱਕਰ ਹੋ ਗਈ।

ਇਹ ਵੀ ਪੜ੍ਹੋ:   ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ

PunjabKesari

ਇਸ ਦੌਰਾਨ ਭਾਈ ਰਾਹੁਲ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਪੀ.ਜੀ.ਆਈ. ’ਚ ਇਲਾਜ ਚੱਲ ਰਿਹਾ ਹੈ। ਭਾਈ ਰਾਹੁਲ ਸਿੰਘ ਸਿੱਧੂ ਕੋਟਕਪੂਰਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਨ। 2017 ’ਚ ਕੋਟਕਪੂਰਾ ਤੋਂ ਕਾਂਗਰਸ ਵੱਲੋਂ ਭਾਈ ਹਰਨਿਰਪਾਲ ਸਿੰਘ ਕੁੱਕੂ ਚੋਣ ਲੜੇ ਸਨ ਪਰ ਚੋਣ ਹਾਰ ਗਏ ਸਨ। ਉਸ ਤੋਂ ਬਾਅਦ ਲਗਾਤਾਰ ਭਾਈ ਰਾਹੁਲ ਸਿੰਘ ਸਿੱਧੂ ਹੀ ਕੋਟਕਪੂਰਾ ’ਚ ਕਾਂਗਰਸ ਵੱਲੋ ਰਾਜਸੀ ਅਤੇ ਹੋਰ ਸਮਾਜਿਕ ਗਤੀਵਿਧੀਆ ’ਚ ਭਾਗ ਲੈ ਰਹੇ ਹਨ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵਲੋਂ 28 ਜੂਨ ਤੋਂ MBBS, BDS ਤੇ BAMS ਦੀਆਂ ਕਲਾਸਾਂ ਕਾਲਜਾਂ ’ਚ ਸ਼ੁਰੂ ਕਰਨ ਦੇ ਹੁਕਮ

PunjabKesari

ਭਾਈ ਰਾਹੁਲ ਸਿੱਧੂ ਦੇ ਸੜਕ ਹਾਦਸੇ ’ਚ ਜ਼ਖ਼ਮੀ ਹੋਣ ਦੀ ਖ਼ਬਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਅਤੇ ਕੋਟਕਪੂਰਾ ਵਿਖੇ ਲਗਾਤਾਰ ਰਾਜਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋ ਉਨ੍ਹਾਂ ਦੀ ਸਿਹਤਯਾਬੀ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪਰਿਵਾਰਕ ਸੂਤਰਾਂ ਅਨੁਸਾਰ ਭਾਈ ਰਾਹੁਲ ਸਿੱਧੂ ਦੀ ਹਾਲਤ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ:  ਮਾਨਸਾ ਦੇ ਮਿੱਠੂ ਰਾਮ ਨੇ ਖ਼ਰੀਦੇ ਭਾਰਤੀ ਏਅਰ ਫ਼ੋਰਸ ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦੀ ਉਮੜੀ ਭੀੜ


author

Shyna

Content Editor

Related News