ਰਾਜ ਪੱਧਰੀ ਸਕੂਲ ਖੇਡਾਂ ਦੀ ਰਾਈਫਲ ਸ਼ੂਟਿੰਗ ਮੁਕਾਬਾਲੇ ''ਚ ਬੋਹਾ ਸਕੂਲ ਨੇ ਜਿੱਤੇ ਦੋ ਬਰਾਊਨ ਮੈਡਲ

11/18/2017 3:26:40 PM


ਬੋਹਾ (ਮਨਜੀਤ) - ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ ਵਿਖੇ ਹੋਈਆਂ 63ਵੀਂ ਰਾਜ ਪੱਧਰੀ ਸਕੂਲ ਖੇਡਾਂ 'ਚ ਸਰਕਾਰੀ ਸਕੈਂਡਰੀ ਸਕੂਲ ਬੋਹਾ ਦੀਆਂ ਦੋ ਵਿੱਦਿਆਰਥਣਾਂ ਨੇ ਰਾਈਫਲ ਸ਼ੂਟਿੰਗ ਮੁਕਾਬਾਲੇ 'ਚ ਬਰਾਊਨ ਮੈਡਲ ਜਿਤ ਕੇ ਆਪਣੇ ਸਕੂਲ ਦਾ ਰੋਸ਼ਨ ਕਰ ਦਿੱਤਾ । ਇਸ ਮੌਕੇ ਸਕੂਲ ਮੁਖੀ ਮੁਕੇਸ਼ ਕਮਾਰ ਅਤੇ ਕੋਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਦੋ ਵਿੱਦਿਆਰਥਣਾਂ ਜਸਨਜੋਤ ਕੌਰ ਅਤੇ ਦਮਨਪ੍ਰੀਤ ਕੌਰ ਇਨ੍ਹਾਂ ਖੇਡਾਂ 'ਚ ਜ਼ਿਲਾ ਮਾਨਸਾ ਦੀ ਪ੍ਰਤੀਨਿਧਤਾ ਕਰਦੇ ਹੋਏ ਏਅਰ ਰਾਈਫਲ ਓਪਨ ਸਾਇਟ ਮੁਕਾਬਲੇ 'ਚ ਦੋਵਾਂ ਨੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਲ ਕਰਕੇ ਮਾਨਸਾ ਜ਼ਿਲੇ, ਬੋਹਾ ਸਕੂਲ ਦਾ, ਆਪਣੇ ਮਾਤਾ-ਪਿਤਾ ਅਤੇ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਨ੍ਹਾਂ ਬੱਚੀਆਂ ਨੂੰ ਪੜਾਈ ਦੇ ਨਾਲ-ਨਾਲ ਆਪਣੀ ਇਸ ਖੇਡ ਪ੍ਰਤਿਭਾ ਨੂੰ ਚਮਕਾਉਣ ਦੇ ਵਿਸ਼ੇਸ ਮੌਕੇ ਪ੍ਰਦਾਨ ਕੀਤੇ ਜਾਣਗੇ । ਸਕੂਲ ਪਹੁੰਚਣ 'ਤੇ ਦੋਵੇਂ ਬੱਚੀਆਂ ਦਾ ਅਤੇ ਕੋਚ ਬਲਵਿੰਦਰ ਸਿੰਘ ਦਾ ਸਵੇਰ ਦੀ ਸਭਾ 'ਚ ਸਕੂਲ ਪ੍ਰਿੰਸੀਪਲ ਮੁਕੇਸ਼ ਕਮਾਰ ਅਤੇ ਸਮੂਹ ਸਟਾਫ ਨੇ ਗੁਲਦਸਤੇ ਭੇਂਟ ਕਰਕੇ ਸਨਮਾਨ ਕੀਤਾ।ਲੈਕਚਰਾਰ ਪਰਮਿੰਦਰ ਤਾਂਗੜੀ ਨੇ ਇਹਨਾਂ ਬੱਚੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਵਿਸ਼ਾਲ ਬਾਂਸਲ ਵੱਲੋਂ ਨਿਭਾਈ ਗਈ। ਸਕੂਲ ਤੋਂ ਅਤੇ ਰਾਜ ਪੱਧਰ ਤੋਂ ਸਨਮਾਨਿਤ ਜਸਨਜੋਤ ਕੌਰ ਅਤੇ ਦਮਨਪ੍ਰੀਤ ਕੌਰ ਨੇ ਖੁਸ਼ੀ ਮਹਿਸੂਸ ਕਰਦਿਆਂ ਪੱਤਰਕਾਰ ਨੂੰ ਦੱਸਿਆ ਕਿ ਸਾਡਾ ਨਿਸ਼ਾਨਾਂ ਹੁਣ ਗੋਲਡ ਮੈਡਲ ਪ੍ਰਾਪਤ ਕਰਨਾਂ ਹੈ ਅਤੇ ਅਸੀਂ ਹੋਰ ਮਿਹਨਤ ਕਰਕੇ ਅਤੇ ਆਪਣੇ ਸਕੂਲ ਦੇ ਸਮੁੱਚੇ ਸਟਾਫ ਅਤੇ ਕੋਚ ਦੀ ਮਿਹਨਤ ਸਦਕਾ ਆਪਣੇ ਟੀਚੇ 'ਤੇ ਜਰੂਰ ਪਹੁੰਚ ਜਾਵਾਂਗੇ।ਇਸ ਮੌਕੇ ਲੈਕ. ਮੇਘਾ ਸਿੰਘ, ਦੀਪਕ ਗੁਪਤਾ, ਬਲਜੀਤ ਸਿੰਘ, ਮਿੱਠੂ ਸਿੰਘ, ਧਰਮਪਾਲ ਸ਼ਰਮਾਂ ਆਦਿ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ।


Related News